ਬਿ੍ਸਬਨ : ਆਸਟ੍ਰੇਲੀਆ ਦੇ ਧਮਾਕੇਦਾਰ ਬੱਲੇਬਾਜ਼ ਗਲੇਨ ਮੈਕਸਵੈਲ ਨੇ ਕਿਹਾ ਹੈ ਕਿ ਟੀ-20 ਕ੍ਰਿਕਟ ਵਿਚ ਟੀਮ ਪਿਛਲੇ ਇਕ ਦੋ ਸਾਲ ਤੋਂ ਸਹੀ ਦਿਸ਼ਾ ਵਿਚ ਅੱਗੇ ਵਧ ਰਹੀ ਹੈ। ਮੈਕਸਵੈਲ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਪਿਛਲੇ ਡੇਢ ਦੋ ਸਾਲ ਤੋਂ ਨਤੀਜਿਆਂ ਵਿਚ ਕਾਫੀ ਸੁਧਾਰ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਇਹ ਸਾਡੇ ਖੇਡਣ ਦੇ ਤਰੀਕੇ 'ਚ ਜ਼ਾਹਰ ਹੁੰਦਾ ਹੈ। ਟੀ-20 'ਚ ਆਸਟ੍ਰੇਲੀਆ ਦੀ ਜਿੱਤ 59 ਫ਼ੀਸਦੀ ਹੈ ਜੋ ਕਿ 2018 ਦੀ ਸ਼ੁਰੂਆਤ ਤੋਂ ਬਾਅਦ ਜ਼ਿਆਦਾ ਹੈ।