ਨਵੀਂ ਦਿੱਲੀ, ਸਪੋਰਟਸ ਡੈਸਕ: ਭਾਰਤ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਖੇਡੇਗਾ। ਸ਼ਿਖਰ ਧਵਨ ਇਸ ਸੀਰੀਜ਼ ਲਈ ਭਾਰਤੀ ਟੀਮ ਦੀ ਕਪਤਾਨੀ ਕਰਨਗੇ। ਇਸ ਦੇ ਨਾਲ ਹੀ ਆਈਪੀਐਲ 2023 ਵਿੱਚ ਸ਼ਿਖਰ ਪੰਜਾਬ ਕਿੰਗਜ਼ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ।ਸ਼ਿਖਰ ਧਵਨ ਨੂੰ 2014 'ਚ ਆਈ.ਪੀ.ਐੱਲ. 'ਚ ਸਨਰਾਈਜ਼ਰਸ ਹੈਦਰਾਬਾਦ ਨੇ ਕਪਤਾਨ ਬਣਾਇਆ ਸੀ, ਪਰ ਅੱਧੇ ਮੈਚ ਦੇ ਬਾਅਦ ਹੀ ਉਨ੍ਹਾਂ ਤੋਂ ਕਪਤਾਨੀ ਖੋਹ ਲਈ ਗਈ ਸੀ। ਪੰਜਾਬ ਨੇ ਮਯੰਕ ਅਗਰਵਾਲ ਨੂੰ ਕਪਤਾਨੀ ਤੋਂ ਹਟਾ ਕੇ ਸ਼ਿਖਰ ਨੂੰ ਕਪਤਾਨ ਬਣਾਇਆ ਹੈ। ESPNcricinfo ਨੇ ਇੱਕ ਇਵੈਂਟ ਵਿੱਚ ਸ਼ਿਖਰ ਨਾਲ ਕਪਤਾਨੀ ਬਾਰੇ ਗੱਲ ਕੀਤੀ।

ਮਯੰਕ ਅਗਰਵਾਲ ਨੂੰ ਹਟਾਉਣ 'ਤੇ ਦਿੱਤਾ ਮਜ਼ਾਕੀਆ ਜਵਾਬ

ਮਯੰਕ ਅਗਰਵਾਲ ਨੂੰ ਪੰਜਾਬ ਦੇ ਕਪਤਾਨ ਦੇ ਅਹੁਦੇ ਤੋਂ ਹਟਾ ਕੇ ਉਨ੍ਹਾਂ ਨੂੰ ਕਪਤਾਨ ਬਣਾਏ ਜਾਣ ਦੇ ਸਵਾਲ ਦਾ ਸ਼ਿਖਰ ਨੇ ਮਜ਼ਾਕੀਆ ਜਵਾਬ ਦਿੱਤਾ। ਸ਼ਿਖਰ ਨੇ ਕਿਹਾ, ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਕੋਈ ਚਿੰਤਾ ਨਹੀਂ। ਅਸੀਂ ਖਾਲੀ ਹੱਥ ਆਉਣਾ ਹੈ, ਖਾਲੀ ਹੱਥ ਜਾਣਾ ਹੈ। ਇਹ ਸਭ ਇੱਥੇ ਹੀ ਰਹਿਣਾ ਹੈ।

ਉਨ੍ਹਾਂ ਦੀ ਕਪਤਾਨੀ 'ਚ ਟੀਮ ਨੇ ਸੀਰੀਜ਼ ਜਿੱਤੀ ਹੈ

ਸ਼ਿਖਰ ਨੇ ਅੱਗੇ ਕਿਹਾ, "ਠੀਕ ਹੈ, ਮੈਨੂੰ ਇਸ ਨੂੰ ਇੰਝ ਜਾਂ ਉਂਝ ਕਰਨਾ ਹੈ, ਇਹ ਕਹਿੰਦੇ ਹੋਏ ਮੈਂ ਆਪਣੇ ਆਪ 'ਤੇ ਬੋਝ ਨਹੀਂ ਪਾਉਂਦਾ ਹਾਂ। ਮੈਂ ਸਿਰਫ਼ ਆਪਣੀ ਟੀਮ ਦੇ ਟੀਚਿਆਂ ਦੇ ਆਧਾਰ 'ਤੇ ਮੈਚ ਖੇਡਾਂਗਾ, ਟੀਮ ਦੀ ਕੀ ਮੰਗ ਹੈ, ਟੀਮ ਨੂੰ ਕੀ ਚਾਹੀਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਜੂਨ 2021 ਵਿੱਚ ਸ਼ਿਖਰ ਧਵਨ ਨੂੰ ਸ੍ਰੀਲੰਕਾ ਦੌਰੇ ਲਈ ਭਾਰਤੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਸੀ। ਉਸ ਨੇ ਉਦੋਂ ਤੋਂ ਵੈਸਟਇੰਡੀਜ਼ ਅਤੇ ਦੱਖਣੀ ਅਫਰੀਕਾ ਵਿਰੁੱਧ ਟੀਮ ਦੀ ਅਗਵਾਈ ਕੀਤੀ ਹੈ ਅਤੇ ਭਾਰਤ ਨੂੰ ਸੀਰੀਜ਼ ਜਿੱਤਣ ਲਈ ਅਗਵਾਈ ਕੀਤੀ ਹੈ। ਇਸ ਸੀਰੀਜ਼ 'ਚ ਉਹ ਇਕ ਵਾਰ ਫਿਰ ਨੌਜਵਾਨ ਖਿਡਾਰੀਆਂ ਨਾਲ ਜਿੱਤ ਦਾ ਜਲਵਾ ਦਿਖਾਉਣਗੇ।

Posted By: Sandip Kaur