ਨਵੀਂ ਦਿੱਲੀ (ਜੇਐੱਨਐੱਨ) : ਸਲਾਮੀ ਬੱਲੇਬਾਜ਼ ਹਸੀਬ ਹਮੀਦ ਨੇ ਭਾਰਤ ਖ਼ਿਲਾਫ਼ ਸੀਰੀਜ਼ ਲਈ ਇੰਗਲੈਂਡ ਦੀ ਟੈਸਟ ਟੀਮ ਵਿਚ ਵਾਪਸੀ ਦਾ ਜਸ਼ਨ ਸੈਂਕੜੇ ਨਾਲ ਮਨਾਇਆ। ਹਮੀਦ ਦੇ ਸੈਂਕੜੇ ਦੀ ਮਦਦ ਨਾਲ ਕਾਊਂਟੀ ਇਲੈਵਨ ਨੇ ਭਾਰਤ ਖ਼ਿਲਾਫ਼ ਤਿੰਨ ਦਿਨਾ ਮੈਚ ਦੇ ਦੂਜੇ ਦਿਨ ਨੌਂ ਵਿਕਟਾਂ 'ਤੇ 220 ਦੌੜਾਂ ਬਣਾਈਆਂ। ਹਮੀਦ 112 ਦੌੜਾਂ ਬਣਾ ਕੇ ਸ਼ਾਰਦੁਲ ਠਾਕੁਰ ਦੀ ਗੇਂਦ 'ਤੇ ਆਊਟ ਹੋਏ। ਭਾਰਤ ਵੱਲੋਂ ਉਮੇਸ਼ ਯਾਦਵ ਨੇ ਤਿੰਨ, ਸਿਰਾਜ ਨੇ ਦੋ ਤੇ ਜਡੇਜਾ, ਅਕਸ਼ਰ, ਸ਼ਾਰਦੁਲ, ਬੁਮਰਾਹ ਨੇ ਇਕ ਇਕ ਵਿਕਟ ਹਾਸਲ ਕੀਤੀ।