ਏਐਨਆਈ, ਲੰਡਨ : ਪ੍ਰੋਫੈਸ਼ਨਲ ਕ੍ਰਿਕਟਰਜ਼ ਐਸੋਸੀਏਸ਼ਨ ਨੇ ਬੁੱਧਵਾਰ ਨੂੰ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਕਾਉਂਟੀ ਕ੍ਰਿਕਟਰਾਂ ਦੀ ਜ਼ਿਆਦਾ ਤੋਂ ਜ਼ਿਆਦਾ ਸੈਲਰੀ ਕੱਟੇਗੀ। ਅਪ੍ਰੈਲ ਅਤੇ ਮਈ ਦੇ ਮਹੀਨੇ ਦੀ ਸੈਲਰੀ ਨੂੰ ਪੂਰੀ ਤਰ੍ਹਾਂ ਨਾਲ ਕੋਰੋਨਾ ਵਾਇਰਸ ਮਹਾਮਾਰੀ ਨੂੰ ਦੇਖਦੇ ਹੋਏ ਕੱਟਿਆ ਜਾਵੇਗਾ। ਇਸ ਪੈਸੇ ਨਾਲ ਘਰੇਲੂ ਕ੍ਰਿਕਟ ਨੂੰ ਮਜਬੂਤ ਕੀਤਾ ਜਾਵੇਗਾ, ਜਦਕਿ ਕੁਝ ਰਾਸ਼ੀ ਨੂੰ ਕੋਵਿਡ 19 ਫੰਡ ਵਿਚ ਵੀ ਡੋਨੇਟ ਕੀਤਾ ਜਾ ਸਕਦਾ ਹੈ।

ਪੀਸੀਏ ਲੇ ਆਪਣੇ ਇਕ ਬਿਆਨ ਵਿਚ ਕਿਹਾ ਹੈ,'ਪ੍ਰੋਫੈਸ਼ਨਲ ਕ੍ਰਿਕਟਰਜ਼ ਐਸੋਸੀਏਸ਼ਨ ਇਕ ਸਮੂਹਿਕ ਖਿਡਾਰੀ ਸਮਝੌਤੇ ਦਾ ਐਲਾਨ ਕਰਦੇ ਹੋਏ ਖੁਸ਼ ਹਨ, ਜਿਸ ਨੇ ਸਾਰੇ ਕਾਉਂਟੀ ਖਿਡਾਰੀਆਂ ਨੂੰ ਘਰੇਲੂ ਖੇਡ ਦੀ ਸੁਰੱਖਿਆ ਲਈ ਇਕ ਸਮਰਥਨ ਪੈਕੇਜ ਲਈ ਸਹਿਮਤ ਦੇਖਿਆ ਹੈ। ਪੀਸੀਏ, ਈਸੀਬੀ ਅਤੇ 18 ਪਹਿਲੀ ਸ਼੍ਰੇਣੀ ਦੇ ਕਾਉਂਟੀਆਂ ਵਿਚ ਚਰਚਾ ਤੋਂ ਬਾਅਦ ਅਸੀਂ ਇਸ ਨਤੀਜੇ 'ਤੇ ਪਹੁੰਚੇ ਹਨ, ਜਿਸ ਵਿਚ ਸਾਰੀਆਂ ਪਾਰਟੀਆਂ ਨੇ ਦੋ ਮਹੀਨੇ ਤੋਂ ਸ਼ੁਰੂਆਤੀ ਸਮਝੌਤੇ ਦਾ ਸਮਰਥਨ ਕੀਤਾ ਹੈ। ਇਸ ਕਾਰਨ ਖਿਡਾਰੀ ਤਨਖਾਹ ਵਿਚ ਵੱਧੋ ਵੱਧ ਕਟੌਤੀ ਅਤੇ ਘਰੇਲੂ ਪੁਰਸਕਾਰ ਰਕਮ ਨੂੰ ਘੱਟ ਕੀਤਾ ਜਾਵੇਗਾ।'

Posted By: Tejinder Thind