ਜੇਐੱਨਐੱਨ, ਨਵੀਂ ਦਿੱਲੀ : ਨਿਊਜ਼ੀਲੈਂਡ ਦੇ ਕ੍ਰਿਕਟਰਾਂ ਤੇ ਸਪੋਰਟ ਸਟਾਫ ਸ਼ਨਿਚਰਵਾਰ ਨੂੰ ਵੈਲਿੰਗਟਨ 'ਚ ਕੋਵਿਡ-19 ਖ਼ਿਲਾਫ਼ ਵੈਕਸੀਨੇਸ਼ਨ ਕਰਾਉਣਗੇ। ਨਿਊਜ਼ੀਲੈਂਡ ਕ੍ਰਿਕਟ ਬੋਰਡ ਤੇ ਸਿਹਤ ਮੰਤਰਾਲੇ ਵੱਲੋਂ ਟੀਕਾਕਰਨ ਸ਼ੁਰੂ ਹੋ ਗਿਆ ਹੈ, ਜਿਸ 'ਚ ਹੁਣ ਕ੍ਰਿਕਟਰਾਂ ਦੀ ਵਾਰੀ ਹੈ। ਨਿਊਜ਼ੀਲੈਂਡ ਦੇ ਨਿਊਜ਼ ਪੋਰਟਲ ਸਟਾਫ਼ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੀਵੀ ਖਿਡਾਰੀਆਂ ਦੇ ਪਹਿਲੇ ਬੈਚ ਨੂੰ ਸ਼ਨਿਚਰਵਾਰ ਨੂੰ ਕੋਰੋਨਾ ਦੀ ਵੈਕਸੀਨ ਲੱਗੇਗੀ। ਇਸ ਤਰ੍ਹਾਂ ਸਭ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਖਿਡਾਰੀ ਵੈਕਸੀਨੇਟ ਹੋਣਗੇ।

ਨਿਊਜ਼ੀਲੈਂਡ ਦੇ ਖਿਡਾਰੀਆਂ ਨੂੰ ਵਿਆਪਕ ਰੂਪ ਤੋਂ ਸਰਕਾਰ ਦੇ ਰਾਸ਼ਟਰੀ ਮਹੱਤਵ ਦੇ ਕਾਰਨਾਂ ਮਾਨਦੰਡਾਂ ਰਾਹੀਂ ਤੋਂ ਇਕ ਸ਼ੁਰੂਆਤੀ ਵੈਕਸੀਨ ਲਈ ਪ੍ਰਵਾਨਗੀ ਦੇਣ ਦੀ ਉਮੀਦ ਹੈ। ਓਲਪਿੰਕ ਖੇਡਾਂ ਦੇ ਆਯੋਜਨ 'ਚ ਸਿਰਫ਼ ਤਿੰਨ ਮਹੀਨੇ ਦਾ ਸਮਾਂ ਹੈ। ਇਸ ਤੋਂ ਪਹਿਲਾਂ ਟੋਕਿਓ ਓਲਪਿੰਕ ਦੇ ਕਈ ਖਿਡਾਰੀਆਂ ਨੂੰ ਕੋਰੋਨਾ ਵਾਇਰਸ ਦੀ ਵੈਕਸੀਨ ਲੱਗ ਚੁੱਕੀ ਹੈ। ਸ਼ਨਿਚਰਵਾਰ ਨੂੰ ਆਕਲੈਂਡ 'ਚ ਡੇਮ ਵੈਲੇਰੀ ਏਡਮਸ ਦਾ ਟੀਕਾਕਰਨ ਕੀਤਾ ਜਾਵੇਗਾ। ਆਕਲੈਂਡ ਜਾਂ ਫਿਰ ਨੇੜੇ-ਤੇੜੇ 'ਚ ਜਿੰਨੇ ਵੀ ਕ੍ਰਿਕਟਰ ਹੋਣਗੇ, ਉਨ੍ਹਾਂ ਨੂੰ ਕੋਰੋਨਾ ਵਾਇਰਸ ਦੀ ਵੈਕਸੀਨ ਲੱਗਣੀ ਹੈ।

ਨਿਊਜ਼ੀਲੈਂਡ ਦੀ ਟੀਮ ਅਗਲੇ ਮਹੀਨੇ ਦੇ ਆਖਿਰ 'ਚ ਇੰਗਲੈਂਡ ਦੀ ਯਾਤਰਾ ਕਰੇਗੀ, ਜਿੱਥੇ ਉਹ 18 ਤੋਂ 23 ਜੂਨ ਤਕ ਸਾਊਥੈਂਪਟਨ 'ਚ ਭਾਰਤ ਖ਼ਿਲਾਫ਼ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਖੇਡਣਗੇ, ਜਦਕਿ ਮੇਜ਼ਬਾਨ ਇੰਗਲੈਂਡ ਖ਼ਿਲਾਫ਼ ਵੀ ਕੀਵੀ ਟੀਮ ਨੂੰ ਦੋ ਟੈਸਟ ਮੈਂਚਾਂ ਦੀ ਸੀਰੀਜ਼ ਖੇਡਣੀ ਹੈ। ਮੂਲ ਰੂਪ ਤੋਂ ਇਹ ਫਾਈਨਲ ਮੈਚ ਲੰਡਣ ਦੇ ਲਾਰਡਸ 'ਚ ਖੇਡਿਆ ਜਾਣਾ ਸੀ ਪਰ ਕੋਵਿਡ-19 ਸਬੰਧਿਤ ਕਾਰਨਾਂ ਕਾਰਨ ਇਸ ਮਹਾਮੁਕਾਬਲੇ ਦਾ ਆਯੋਜਨ ਸਾਊਥੈਂਪਟਨ 'ਚ ਹੋਵੇਗਾ।

Posted By: Amita Verma