ਜੇਐੱਨਐੱਨ, ਨਵੀਂ ਦਿੱਲੀ : IPL 2021 ਦੇਸ਼ ’ਚ ਕੋਰੋਨਾ ਸੰਕ੍ਰਮਣ ਦਾ ਲਗਾਤਾਰ ਕਹਿਰ ਵੱਧ ਰਿਹਾ ਹੈ। ਬੀਤੇ 3 ਦਿਨਾਂ ਤੋਂ ਨਵੇਂ ਕੇਸਾਂ ’ਚ ਚਾਹੇ ਕਮੀ ਦੇਖੀ ਜਾ ਰਹੀ ਹੈ ਪਰ ਫਿਰ ਵੀ ਦੇਸ਼ ’ਚ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਆਈਪੀਐੱਲ ਮੈਚਾਂ ’ਤੇ ਵੀ ਕੋਰੋਨਾ ਸੰਕ੍ਰਮਣ ਦਾ ਅਸਰ ਸਾਫ਼ ਦਿਖ ਰਿਹਾ ਹੈ। ਦਿੱਲੀ ਤੇ ਅਹਿਮਦਾਬਾਦ ’ਚ ਦੇਖੇੇ ਜਾਣ ਵਾਲੇ ਆਈਪੀਐੱਲ ਮੈਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਸਾਰੇ ਫ੍ਰੈਂਚਾਇਜ਼ੀ ਦੇ ਖ਼ਿਡਾਰੀਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਆਈਪੀਐੱਲ ਨੂੰ ਮੁੰਬਈ ’ਚ ਸ਼ਿਫਟ ਕਰਨ ’ਤੇ ਵਿਚਾਰ ਕਰ ਰਹੀ ਹੈ। ਦਿੱਲੀ ਤੇ ਅਹਿਮਦਾਬਾਦ ਦੋਵੇਂ ਹੀ ਥਾਵਾਂ ’ਤੇ ਕੋਰੋਨਾ ਸੰਕ੍ਰਮਣ ਦੇ ਮਾਮਲਿਆਂ ’ਚ ਤੇਜ਼ੀ ਦਰਜ ਕੀਤੀ ਜਾ ਰਹੀ ਹੈ।


ਮੈਚ ਸ਼ਡਿਊਲ ’ਚ ਕਰਨਾ ਪਵੇਗਾ ਵੱਡੀ ਬਦਲਾਅ

ਬੀਸੀਸੀਆਈ ਜੇ ਆਈਪੀਐੱਲ ਨੂੰ ਮੁੰਬਈ ’ਚ ਸ਼ਿਫਟ ਕਰਦੀ ਹੈ ਤਾਂ ਮੈਚ ਦੇ ਸ਼ਡਿਊਲ ’ਚ ਕਈ ਬਦਲਾਅ ਹੋਣਗੇ। ਕਈ ਡਬਲ ਹੈਡਰ ਵੱਧ ਸਕਦੇ ਹਨ। ਨਾਲ ਹੀ ਆਈਪੀਐੱਲ ਦਾ ਫਾਇਨਲ ਜੋ ਮਈ ਦੇ ਅਖੀਰ ’ਚ ਹੋਵੇਗਾ, ਉਹ ਵੀ ਅੱਗੇ ਵੱਧ ਕੇ ਜੂਨ ਦੇ ਪਹਿਲੇ ਹਫ਼ਤੇ ਤਕ ਹੋਣ ਦੀ ਸੰਭਾਵਨਾ ਹੈ। ESPN ਕਿਰਕ-ਇੰਫੋ ਦੀ ਰਿਪੋਰਟ ਅਨੁਸਾਰ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ BCCI ਆਈਪੀਐੱਲ ਦੇ ਬਾਕੀ ਦੇ ਬਚਦੇ ਮੈਚਾਂ ਨੂੰ ਮੁੰਬਈ ਸ਼ਿਫਟ ਕਰ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਅਜੇ ਤਕ ਆਈਪੀਐੱਲ 2021 ਦੇ 29 ਮੈਚ ਹੋ ਚੁੱਕੇ ਹਨ ਤੇ ਫਾਇਨਲ ਮੈਚ 30 ਮਈ ਨੂੰ ਖੇਡਿਆ ਜਾਣਾ ਸੀ, ਜਿਸ ’ਤੇ ਹੁਣ ਸੰਕਟ ਦੇ ਬਦਲ ਮੰਡਰਾਉਣ ਲੱਗੇ ਹਨ।

Posted By: Sarabjeet Kaur