ਨਵੀਂ ਦਿੱਲੀ, ਆਨਲਾਈਨ ਡੈਸਕ : ਭਾਰਤੀ ਟੀਮ ਨੂੰ ਦੱਖਣੀ ਅਫਰੀਕਾ ਦੇ ਖ਼ਿਲਾਫ਼ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਬਾਅਦ ਤਿੰਨ ਮੈਚਾਂ ਦੀ ਵਨਡੇ ਮੈਚਾਂ ਦੀ ਸੀਰੀਜ਼ ’ਚ ਹਿੱਸਾ ਲੈਣਾ ਹੈ। ਪਰ ਉਸ ਤੋਂ ਪਹਿਲਾਂ ਹੀ ਭਾਰਤੀ ਟੀਮ ਨੂੰ ਇਕ ਵੱਡਾ ਝਟਕਾ ਲੱਗਾ ਹੈ। ਭਾਰਤੀ ਆਲਰਾਊਂਡਰ ਖਿਡਾਰੀ ਇਸ ਵਨਡੇ ਸੀਰੀਜ਼ ਤੋਂ ਪਹਿਲੇ ਹੀ ਕੋਰੋਨਾ ਪਾਜ਼ੇਟਿਵ ਹੋ ਗਿਆ। ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਹੁਣ ਉਨ੍ਹਾਂ ਦਾ ਦੱਖਣੀ ਅਫਰੀਕਾ ਦੇ ਦੌਰੇ ’ਤੇ ਜਾਣਾ ਮੁਸ਼ਕਿਲ ਲਗ ਰਿਹਾ ਹੈ। ਖਿਡਾਰੀ ਵਾਸ਼ਿੰਗਟਨ ਸੁੰਦਰ ਲਗਪਗ ਪਿਛਲੇ 10 ਮਹੀਨੇ ਤੋਂ ਜ਼ਖਮੀ ਹੋਣ ਕਾਰਨ ਕ੍ਰਿਕਟ ਤੋਂ ਦੂਰ ਸੀ ਪਰ ਇਕ ਵਾਰ ਫਿਰ ਤੋਂ ਉਹ ਨਹੀਂ ਖੇਡ ਸਕਣਗੇ। ਦੋਵੇਂ ਦੇਸ਼ਾਂ ’ਚ ਵਨਡੇ ਸੀਰੀਜ਼ ਦੀ ਸ਼ੁਰੂਆਤ 19 ਜਨਵਰੀ ਤੋਂ ਹੋਵੇਗੀ।

Posted By: Susheel Khanna