Sports news ਜੇਐੱਨਐੱਨ, ਨਵੀਂ ਦਿੱਲੀ : ਆਸਟ੍ਰੇਲੀਆ ਖ਼ਿਲਾਫ਼ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਭਾਰਤ ਵਾਪਸ ਆਈ ਹੈ। ਵੀਰਵਾਰ ਨੂੰ ਭਾਰਤ ਦੀ ਧਰਤੀ ’ਤੇ ਕਦਮ ਰੱਖਣ ਤੋਂ ਬਾਅਦ ਟੀਮ ਦੇ 5 ਖਿਡਾਰੀਆਂ ਨੂੰ ਹੋਮ ਕੁਆਰੰਟਾਈਨ ’ਚ ਅੱਗੇ 7 ਦਿਨਾਂ ਲਈ ਰੱਖਣ ਦੀ ਸਲਾਹ ਦਿੱਤੀ ਗਈ ਹੈ। ਇਹ ਸਾਰੇ ਖਿਡਾਰੀ ਮੁੰਬਈ ਦੇ ਹਨ ਜਿਸ ’ਚ ਕਪਤਾਨ ਅਜਿੰਕਅ ਰਹਾਣੇ ਦੇ ਨਾਲ ਓਪਨਰ ਰੋਹਿਤ ਸ਼ਰਮਾ ਦਾ ਨਾਂ ਵੀ ਸ਼ਾਮਲ ਹੈੈ।

ਭਾਰਤ ਨੇ ਆਸਟ੍ਰੇਲੀਆ ਖ਼ਿਲਾਫ਼ ਚਾਰ ਮੈਚਾਂ ਦੀ ਟੈਸਟ ਸੀਰੀਜ਼ ’ਚ 2-1 ’ਚ ਜਿੱਤ ਹਾਸਲ ਕਰੇ ਲਗਾਤਾਰ ਦੂਸਰੀ ਵਾਰ ਬਾਰਡਰ-ਗਾਵਸਕਰ ਟ੍ਰਾਫੀ ’ਤੇ ਕਬਜ਼ਾ ਕੀਤਾ। ਬਿ੍ਸਬੇਨਨ ’ਚ ਖੇਡੇ ਗਏ ਸੀਰੀਜ਼ ਦੇ ਆਖਰੀ ਮੁਕਾਬਲੇ ’ਚ ਭਾਰਤੀ ਟੀਮ ਨੇ ਆਸਟ੍ਰੇਲੀਆ ਖ਼ਿਲਾਫ਼ 328 ਦੌੜਾਂ ਦੇ ਟੀਚੇ ਦਾ ਪਿੱਛਾ ਕਰਕੇ ਜਿੱਤ ਹਾਸਲ ਕੀਤੀ। 32 ਸਾਲ ਤੋਂ ਬਾਅਦ ਬਿ੍ਸਬੇਨ ਦੇ ਮੈਦਾਨ ’ਤੇ ਮੇਜ਼ਬਾਨ ਟੀਮ ਨੂੰ ਹਾਰ ਮਿਲੀ।

ਦਮਦਾਰ ਜਿੱਤ ਦੇ ਨਾਲ ਸੀਰੀਜ਼ ਦਾ ਅੰਤ ਕਰਨ ਤੋਂ ਬਾਅਦ ਭਾਰਤੀ ਟੀਮ ਵੀਰਵਾਰ ਨੂੰ ਭਾਰਤ ਵਾਪਸ ਆਈ। ਮੁੰਬਈ ਸੁਨੀਸਿਪਲ ਕਮਿਸ਼ਨਰ ਇਕਬਾਲ ਸਿੰਘ ਚਾਹਲ ਨੇ ਪੀਟੀਆਈ ਨੂੰ ਦੱਸਿਆ, ਵੀਰਵਾਰ ਨੂੰ ਮੁੰਬਈ ਆਉਣ ਵਾਲੇ ਭਾਰਤੀ ਖਿਡਾਰੀਆਂ ਨੂੰ ਇੰਟਰਨੈਸ਼ਨਲ ਏਅਰਪੋਰਟ ’ਤੇ ਆਉਣ ਤੋਂ ਬਾਅਦ ਆਰਟੀ-ਪੀਸੀਆਰ ਟੈਸਟ ਤੋਂ ਹੋ ਕੇ ਲੰਘਣਾ ਪਵੇਗਾ।

Posted By: Sarabjeet Kaur