style="text-align: justify;"> ਕ੍ਰਾਈਸਟਚਰਚ (ਪੀਟੀਆਈ) : ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਆਈਪੀਐੱਲ ਦੇ ਅਗਲੇ ਸੈਸ਼ਨ ਤੇ ਇੰਗਲੈਂਡ-ਨਿਊਜ਼ੀਲੈਂਡ ਟੈਸਟ ਸੀਰੀਜ਼ ਦੇ ਇਕ ਹੀ ਸਮੇਂ 'ਤੇ ਹੋਣ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਆਈਪੀਐੱਲ ਦੇ ਅਪ੍ਰਰੈਲ ਵਿਚ ਸ਼ੁਰੂ ਹੋ ਕੇ ਜੂਨ ਤਕ ਚੱਲਣ ਦੀ ਸੰਭਾਵਨਾ ਹੈ। ਜੂਨ ਵਿਚ ਨਿਊਜ਼ੀਲੈਂਡ ਨੂੰ ਇੰਗਲੈਂਡ ਦੇ ਨਾਲ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਵਿਲੀਅਮਸਨ ਇਹ ਦੇਖਣਾ ਚਾਹੁੰਦੇ ਹਨ ਕਿ ਜੂਨ ਤਕ ਚੀਜ਼ਾਂ ਕਿਸ ਤਰ੍ਹਾਂ ਅੱਗੇ ਵਧਦੀਆਂ ਹਨ।

ਆਈਪੀਐੱਲ ਵਿਚ ਵਿਲੀਅਮਸਨ ਤੋਂ ਇਲਾਵਾ ਨਿਊਜ਼ੀਲੈਂਡ ਦੇ ਟ੍ਰੇਂਟ ਬੋਲਟ, ਕਾਇਲ ਜੇਮੀਸਨ, ਲਾਕੀ ਫਰਗਿਊਸਨ ਖੇਡਦੇ ਹਨ। ਹਾਲਾਂਕਿ ਨਿਊਜ਼ੀਲੈਂਡ ਕ੍ਰਿਕਟ ਨੀਤੀ ਦੇ ਤਹਿਤ ਇਹ ਖਿਡਾਰੀ ਟੀ-20 ਫਾਰਮੈਟ ਵਿਚ ਖੇਡਣ ਦੀ ਆਜ਼ਾਦ ਹਨ। ਲਿਹਾਜ਼ਾ ਇਹ ਸਾਰੇ ਖਿਡਾਰੀ ਆਈਪੀਐੱਲ ਵਿਚ ਆਪਣੀ ਫਰੈਂਚਾਈਜ਼ੀ ਦਾ ਹਿੱਸਾ ਰਹਿਣਗੇ।

ਵਿਲੀਅਮਸਨ ਨੇ ਕਿਹਾ ਕਿ ਯਕੀਨੀ ਤੌਰ 'ਤੇ ਇਹ ਪਸੰਦੀਦਾ ਬਦਲ ਨਹੀਂ ਹੈ। ਮੈਂ ਜਾਣਦਾ ਹਾਂ ਕਿ ਇਹ ਯੋਜਨਾ ਬਣਾਈ ਗਈ ਸੀ ਤੇ ਸਾਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਅਜਿਹਾ ਹੋਵੇਗਾ। ਸਾਡੇ ਲਈ ਹਾਲਾਤ ਮੁਤਾਬਕ ਖ਼ੁਦ ਨੂੰ ਜਲਦ ਤੋਂ ਜਲਦ ਢਾਲਣਾ ਜ਼ਰੂਰੀ ਹੈ।