ਨਵੀਂ ਦਿੱਲੀ : ਆਈਪੀਐੱਲ ਨਿਲਾਮੀ ਵਿਚ ਦਿੱਲੀ ਕੈਪੀਟਲਜ਼ ਦੀ ਟੀਮ ਨੇ ਸਟੀਵ ਸਮਿਥ ਨੂੰ ਸਿਰਫ਼ 2.2 ਕਰੋੜ ਰੁਪਏ ਵਿਚ ਆਪਣੀ ਟੀਮ ਵਿਚ ਸ਼ਾਮਲ ਕੀਤਾ। ਸਮਿਥ ਦੀ ਘੱਟ ਕੀਮਤ 'ਤੇ ਸਾਬਕਾ ਆਸਟ੍ਰੇਲਿਆਈ ਕਪਤਾਨ ਮਾਈਕਲ ਕਲਾਰਕ ਵੀ ਹੈਰਾਨ ਹਨ। ਉਨ੍ਹਾਂ ਨੇ ਕਿਹਾ ਕਿ ਜੇ ਸਮਿਥ ਦੁਨੀਆ ਦੇ ਸਰਬੋਤਮ ਬੱਲੇਬਾਜ਼ ਨਹੀਂ ਹਨ ਤਾਂ ਉਸ ਤੋਂ ਜ਼ਿਆਦਾ ਦੂਰ ਵੀ ਨਹੀਂ ਹਨ। ਸਮਿਥ ਚੋਟੀ ਦੇ ਤਿੰਨ ਵਿਚ ਜ਼ਰੂਰ ਸ਼ਾਮਲ ਹਨ।

ਮੌਰਿਸ ਦੀ ਫਿਟਨੈੱਸ 'ਤੇ ਰਾਜਸਥਾਨੀ ਟੀਮ ਚੌਕਸ

ਨਵੀਂ ਦਿੱਲੀ : ਰਾਜਸਥਾਨ ਰਾਇਲਜ਼ ਨੇ ਮਾਰਿਸ ਨੂੰ 16.25 ਕਰੋੜ ਰੁਪਏ ਵਿਚ ਖ਼ਰੀਦਿਆ ਹੈ। ਰਾਜਸਥਾਨ ਰਾਇਲਜ਼ ਦੇ ਕ੍ਰਿਕਟ ਡਾਇਰੈਕਟਰ ਕੁਮਾਰ ਸੰਗਾਕਾਰਾ ਨੇ ਕਿਹਾ ਕਿ ਮੌਰਿਸ ਦੀ ਫਿਟਨੈੱਸ ਦਾ ਧਿਆਨ ਰੱਖਣ ਲਈ ਸਾਡੇ ਕੋਲ ਡਾਕਟਰੀ ਮਾਹਿਰਾਂ ਦੇ ਰੂਪ ਵਿਚ ਜਾਨ ਗਲਸਟਰ ਤੇ ਟੀਮ ਡਾਕਟਰ ਹਨ ਜੋ ਮੌਰਿਸ ਦੇ ਫੀਜ਼ੀਓ ਤੇ ਕੋਚਾਂ ਨਾਲ ਗੱਲ ਕਰ ਰਹੇ ਹਨ। ਫਿਟਨੈੱਸ ਦੀ ਸਮੱਸਿਆ ਕਾਰਨ ਮੌਰਿਸ ਯੂਏਈ ਵਿਖੇ ਆਈਪੀਐੱਲ 2020 ਵਿਚ ਆਰਸੀਬੀ ਲਈ ਸਿਰਫ਼ ਨੌਂ ਹੀ ਮੈਚ ਖੇਡ ਸਕੇ ਸਨ।

Posted By: Susheel Khanna