ਏਐੱਨਆਈ, ਨਵੀਂ ਦਿੱਲੀ : ICC T20 World Cup 2021 ਲਈ ਜੋ ਭਾਰਤ ਦੀ 15 ਮੈਂਬਰੀ ਟੀਮ ਫਾਈਨਲ ਕੀਤੀ ਗਈ ਹੈ, ਉਸ ’ਚ ਸਿਰਫ਼ ਇਕ ਕਮੀ ਸੀ ਕਿ ਟੀਮ ਕੋਲ ਕੋਈ ਮੈਚ ਫਿਨੀਸ਼ਰ ਨਹੀਂ ਸੀ। ਹਾਲਾਂਕਿ, ਹੁਣ ਇਹ ਸਮੱਸਿਆ ਸਮਾਪਤ ਹੋਣ ਜਾ ਰਹੀ ਹੈ, ਕਿਉਂਕਿ ਆਲਰਾਊਂਡਰ ਹਾਰਦਿਕ ਪਾਂਡਿਆ ਨੂੰ ਜਿਸ ਉਦੇਸ਼ ਨਾਲ ਟੀ20 ਵਿਸ਼ਵ ਕੱਪ ਲਈ ਟੀਮ ਇੰਡੀਆ ’ਚ ਥਾਂ ਮਿਲੀ ਸੀ, ਉਸ ’ਤੇ ਉਹ ਖਰੇ ਨਹੀਂ ਉਤਰ ਰਹੇ ਹਨ, ਪਰ ਉਨ੍ਹਾਂ ਨੂੰ ਐੱਮਐੱਸ ਧੋਨੀ ਵਾਲੀ ਭੂਮਿਕਾ ਨਿਭਾਉਣ ਲਈ ਦਿੱਤੀ ਜਾ ਰਹੀ ਹੈ ਕਿ ਉਹ ਆਖ਼ਿਰ ’ਚ ਇਕ ਬੱਲੇਬਾਜ਼ ਦੇ ਤੌਰ ’ਤੇ ਮੈਚ ਫਿਨਿਸ਼ ਕਰਨ।

ਭਾਰਤੀ ਟੀਮ ਪ੍ਰਬੰਧਨ ਦੁਆਰਾ ਪਿਛਲੇ ਕੁਝ ਦਿਨਾਂ ’ਚ ਹਰਫਨਮੌਲਾ ਖਿਡਾਰੀ ਹਾਰਦਿਕ ਪਾਂਡਿਆ ਦੇ ਬੈਚ ਦਾ ਆਂਕਲਣ ਕਰਨ ਦੇ ਨਾਲ, ਇਹ ਫ਼ੈਸਲਾ ਲਿਆ ਗਿਆ ਹੈ ਕਿ ਉਹ ਮੁੱਖ ਰੂਪ ਨਾਲ ਸੰਯੁਕਤ ਅਰਬ ਅਮੀਰਾਤ ’ਚ ਟੀ20 ਵਿਸ਼ਵ ਕੱਪ ’ਚ ਮੈਚ ਫਿਨੀਸ਼ਰ ਹੋਣਗੇ। ਏਐੱਨਆਈ ਨਾਲ ਗੱਲ ਕਰਦੇ ਹੋਏ ਟੀਮ ਦੇ ਸੂਤਰਾਂ ਨੇ ਕਿਹਾ ਕਿ ਜਦੋਂ ਗੇਂਦਬਾਜ਼ੀ ਦੀ ਗੱਲ ਆਉਂਦੀ ਹੈ ਤਾਂ ਹਾਰਦਿਕ ਹਾਲੇ ਵੀ 100 ਫ਼ੀਸਦ ਫਿੱਟ ਨਹੀਂ ਹਨ, ਪਰ ਜਦੋਂ ਦਬਾਅ ਨੂੰ ਸਹਿਣ ਕਰਨ ਅਤੇ ਬੱਲੇ ਨਾਲ ਖੇਡ ਖਤਮ ਕਰਨ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਦੇ ਅਨੁਭਵ ਨੂੰ ਸ਼ੋਪੀਸ ਇਵੈਂਟ ’ਚ ਜਾਣ ਤੋਂ ਨਹੀਂ ਰੋਕਿਆ ਜਾ ਸਕਦਾ।

ਸੂਤਰ ਨੇ ਕਿਹਾ, ‘ਜਦੋਂ ਗੇਂਦਬਾਜ਼ੀ ਦੀ ਗੱਲ ਆਉਂਦੀ ਹੈ ਤਾਂ ਉਹ 100 ਫ਼ੀਸਦ ਫਿੱਟ ਨਹੀਂ ਹੈ, ਇਸ ਲਈ ਇਸ ਵਿਸ਼ਵ ਕੱਪ ’ਚ ਹਾਰਦਿਕ ਲਈ ਇਹ ਇਕ ਫਿਨਿਸ਼ਰ ਦੀ ਭੂਮਿਕਾ ਹੋਵੇਗੀ। ਜਿਵੇਂ-ਜਿਵੇਂ ਅਸੀਂ ਅੱਗੇ ਵੱਧਾਂਗੇ, ਅਸੀਂ ਉਸਦਾ ਮੁਲਾਂਕਣ ਕਰਦੇ ਰਹਾਂਗੇ ਪਰ ਵਰਤਮਾਨ ’ਚ ਟੀਮ ਉਸਨੂੰ ਇਕ ਬੱਲੇਬਾਜ਼ ਦੇ ਰੂਪ ’ਚ ਦੇਖੇਗੀ, ਜੋ ਐੱਮਐੱਸ ਧੋਨੀ ਦੀ ਤਰ੍ਹਾਂ ਹੀ ਆਉਂਦੇ ਹਨ ਅਤੇ ਫਿਨਿਸ਼ਰ ਦੀ ਭੂਮਿਕਾ ਨਿਭਾਉਂਦੇ ਹਨ।’ ਉਨ੍ਹਾਂ ਦੀ ਗੇਂਦਬਾਜ਼ੀ ਨੂੰ ਲੈ ਕੇ ਸੂਤਰਾਂ ਨੇ ਦੱਸਿਆ, ਹਾਰਦਿਕ ਜਿਹੇ ਵਿਅਕਤੀ ਦੇ ਨਾਲ ਤੁਸੀਂ ਜਾਣਦੇ ਹੋ ਕਿ ਸਮਰਪਣ ਅਤੇ ਯਤਨ ਦਾ ਪੱਧਰ ਹਮੇਸ਼ਾ 100 ਫ਼ੀਸਦ ਹੁੰਦਾ ਹੈ। ਇਸ ਲਈ ਅਸੀਂ ਉਨ੍ਹਾਂ ਦੀ ਗੇਂਦਬਾਜ਼ੀ ’ਤੇ ਕੰਮ ਕਰਦੇ ਰਹਾਂਗੇ।’

Posted By: Ramanjit Kaur