ਮਾਨਚੈਸਟਰ (ਪੀਟੀਆਈ) : ਸਾਬਕਾ ਕਪਤਾਨ ਏਲੇਕ ਸਟੀਵਰਟ ਦਾ ਮੰਨਣਾ ਹੈ ਕਿ ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਇੰਗਲੈਂਡ ਦੇ ਗੁਮਨਾਮ ਨਾਇਕ ਹਨ ਜੋ ਆਪਣਾ ਕੰਮ ਚੁੱਪਚਾਪ ਕਰਦੇ ਹਨ। ਵੋਕਸ ਨੇ ਵੈਸਟਇੰਡੀਜ਼ ਖ਼ਿਲਾਫ਼ ਤੀਜੇ ਤੇ ਆਖ਼ਰੀ ਕ੍ਰਿਕਟ ਟੈਸਟ ਦੀ ਦੂਜੀ ਪਾਰੀ ਵਿਚ ਪੰਜ ਵਿਕਟਾਂ ਹਾਸਲ ਕੀਤੀਆਂ ਜਿਸ ਨਾਲ ਮਹਿਮਾਨ ਟੀਮ ਦੂਜੀ ਪਾਰੀ ਵਿਚ 129 ਦੌੜਾਂ 'ਤੇ ਸਿਮਟ ਗਈ। ਸਟੀਵਰਟ ਨੇ ਕਿਹਾ ਕਿ ਉਹ ਇੰਗਲੈਂਡ ਦੀ ਟੀਮ ਦੇ ਗੁਮਨਾਮ ਨਾਇਕ ਵਾਂਗ ਹਨ ਕਿਉਂਕਿ ਅਸੀਂ ਬਰਾਡ ਤੇ ਐਂਡਰਸਨ ਦੀ ਗੱਲ ਕਰਦੇ ਹਾਂ ਤੇ ਫਿਰ ਆਰਚਰ ਤੇ ਵੁਡ ਦੀ ਰਫ਼ਤਾਰ ਦੀ ਗੱਲ ਕਰਦੇ ਹਾਂ ਪਰ ਵੋਕਸ ਆਪਣਾ ਕੰਮ ਚੁੱਪਚਾਪ ਕਰਦਾ ਹੈ।

ਮੈਨੂੰ ਖ਼ੁਸ਼ੀ ਹੈ ਕਿ ਉਸ ਨੇ ਪੰਜ ਵਿਕਟਾਂ ਹਾਸਲ ਕੀਤੀਆਂ ਕਿਉਂਕਿ ਕਾਫੀ ਵਾਰ ਉਸ ਦੇ ਪ੍ਰਦਰਸ਼ਨ ਨੂੰ ਇਨ੍ਹਾਂ ਖਿਡਾਰੀਆਂ ਦੀ ਤੁਲਨਾ ਵਿਚ ਜ਼ਿਆਦਾ ਤਵੱਜੋ ਨਹੀਂ ਮਿਲਦੀ ਜਿਨ੍ਹਾਂ ਨੂੰ ਵੱਡਾ ਖਿਡਾਰੀ ਮੰਨਿਆ ਜਾਂਦਾ ਹੈ। ਸਟੀਵਰਟ ਨੇ ਕਿਹਾ ਕਿ 31 ਸਾਲ ਦੇ ਹਰਫ਼ਨਮੌਲਾ ਵੋਕਸ ਨੇ ਇੰਗਲੈਂਡ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਵੈਸਟਇੰਡੀਜ਼ ਖ਼ਿਲਾਫ਼ ਫ਼ੈਸਲਾਕੁਨ ਟੈਸਟ ਦੀ ਆਖ਼ਰੀ ਇਲੈਵਨ ਵਿਚ ਉਨ੍ਹਾਂ ਦਾ ਚੁਣਿਆ ਜਾਣਾ ਇਸ ਨੂੰ ਜ਼ਾਹਰ ਰਕਦਾ ਹੈ।