ਨਵੀਂ ਦਿੱਲੀ, ਜੇਐੱਨਜੈੱਨ। ਕੈਰੇਬੀਆਈ ਟੀਮ ਦੇ ਸਭ ਤੋਂ ਖ਼ਤਰਨਾਕ ਸਲਾਮੀ ਬੱਲੇਬਾਜ਼ ਤੇ ਯੂਨੀਵਰਸ ਬੌਸ ਮੰਨੇ ਜਾਂਦੇ ਕ੍ਰਿਸ ਗੇਲ ਦੇ ਬੱਲੇ ਨੇ ਇਕ ਵਾਰ ਮੁੜ ਤੂਫ਼ਾਨ ਲਿਆਂਦਾ ਗਿਆ। ਕ੍ਰਿਸ ਗੇਲ ਨੇ ਕੈਰੇਬੀਅਨ ਪ੍ਰੀਮੀਅਰ ਲੀਗ (ਸੀਪੀਐੱਲ) ਦੇ ਛੇਵੇਂ ਸੈਸ਼ਨ 'ਚ ਸਭ ਤੋਂ ਪਹਿਲਾਂ ਸੈਂਕੜੇ ਠੋਕਿਆ। ਸੀਪੀਐੱਲ ਦੇ ਇਤਿਹਾਸ 'ਚ ਕ੍ਰਿਸ ਗੇਲ ਦਾ ਇਹ ਚੌਥਾ ਸੈਂਕੜਾ ਹੈ। ਉੱਥੇ ਹੀ ਟੀ20 ਕ੍ਰਿਕਟ 'ਚ ਇਹ ਹੁਣ ਤਕ 22 ਸੈਂਕੜੇ ਲਗਾ ਚੁੱਕੇ ਹਨ। ਕ੍ਰਿਸ ਗੇਲ ਨੇ ਇਕ ਹੋਰ ਤੂਫ਼ਾਨੀ ਸੈਂਕੜੇ ਲਗਾ ਕੇ ਸੀਪੀਐੱਲ 'ਚ ਸਨਸਨੀ ਫੈਲ ਦਿੱਤੀ ਹੈ।


ਕ੍ਰਿਸ ਗੇਲ ਨੇ ਜਮੈਕਾ ਥਲਾਵਾਜ ਵੱਲੋਂ St Kitts and Nevis Patriots ਖ਼ਿਲਾਫ਼ ਸਿਰਫ਼ 54 ਗੇਂਦਾਂ 'ਚ ਸੈਂਕੜੇ ਜੜ ਦਿੱਤਾ। ਆਊਟ ਹੋਣ ਤਕ ਕ੍ਰਿਸ ਗੇਲ ਨੇ 62 ਗੇਂਦਾਂ 'ਚ 7 ਚੌਕਿਆਂ ਤੇ 10 ਛੱਕਿਆਂ ਦੀ ਮਦਦ ਨਾਲ 116 ਦੌੜਾਂ ਬਣਾਈਆਂ। ਹਾਲਾਂਕਿ ਕ੍ਰਿਸ ਗੇਲ ਦੇ ਇਸ ਸੈਂਕੜੇ ਨਾਲ 'ਤੇ ਉਨ੍ਹਾਂ ਦੀ ਟੀਮ ਦੇ ਗੇਂਦਬਾਜ਼ਾਂ ਨੇ ਪਾਣੀ ਫੇਰ ਦਿੱਤਾ ਤੇ ਜਮੈਕਾ ਥਲਾਵਾਜ ਟੀਮ ਹਾਰ ਗਈ।

ਕ੍ਰਿਸ ਗੇਲ ਟੀ20 'ਚ ਲੀਗ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਹਨ। ਕ੍ਰਿਸ ਗੇਲ ਸੀਪੀਐੱਲ ਤੇ ਆਈਪੀਐੱਲ ਵਰਗੀਆਂ ਟੀ20 ਲੀਗਸ 'ਚ ਹੁਣ ਤਕ 22 ਸੈਂਕੜੇ ਲਗਾ ਚੁੱਕੇ ਹਨ। ਕ੍ਰਿਸ ਗੇਲ ਨੇ ਟੀ20 ਇੰਟਰਨੈਸ਼ਨਲ ਕ੍ਰਿਕਟ 'ਚ ਵੀ ਦੋ ਸੈਂਕੜੇ ਲਗਾਏ ਹਨ। ਇਸ ਤਰ੍ਹਾਂ ਉਹ ਹੁਣ ਤਕ 22 ਟੀ20 ਸੈਂਕੜੇ ਲਗਾ ਚੁੱਕੇ ਹਨ।

Posted By: Akash Deep