ਆਈਏਐਨਐਸ, ਪੂਣੇ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਟੀਮ ਦੇ ਸਭ ਤੋਂ ਫਿੱਟ ਖਿਡਾਰੀ ਹਨ। ਉਹ ਆਪਣੀ ਫਿਟਨੈਸ ਦਾ ਪੂਰਾ ਖਿਆਲ ਰੱਖਦੇ ਹਨ ਅਤੇ ਖਾਣੇ 'ਤੇ ਕੰਟਰੋਲ ਰੱਖਦੇ ਹਨ। ਸ੍ਰੀਲੰਕਾ ਖ਼ਿਲਾਫ਼ ਖੇਡੀ ਜਾ ਰਹੀ ਟੀ20 ਸੀਰੀਜ਼ ਦੌਰਾਨ ਵਿਰਾਟ ਦੇ ਦਿਮਾਗ ਵਿਚ ਛੋਲੇ ਭਟੂਰੇ ਘੁੰਮ ਰਹੇ ਹਨ। ਇਸ ਗੱਲ ਦਾ ਖੁਲਾਸਾ ਖੁਦ ਕੋਹਲੀ ਨੇ ਸੋਸ਼ਲ ਮੀਡੀਆ 'ਤੇ ਕੀਤਾ ਹੈ। ਉਨ੍ਹਾਂ ਨੇ ਟਵਿੱਟਰ 'ਤੇ ਇਕ ਤਸਵੀਰ ਪੋਸਟ ਕੀਤੀ ਅਤੇ ਇਹ ਰਾਜ਼ ਆਪਣੇ ਫੈਨਜ਼ ਅੱਗੇ ਜ਼ਾਹਰ ਕੀਤਾ।

ਭਾਰਤੀ ਟੀਮ ਸ੍ਰੀਲੰਕਾ ਖਿਲਾਫ਼ ਤਿੰਨ ਮੈਚਾਂ ਦੀ ਟੀ20 ਸੀਰੀਜ਼ ਦੇ ਆਖਰੀ ਮੁਕਾਬਲੇ ਵਿਚ ਅੱਜ ਸ਼ਾਮ ਪੂਣੇ ਵਿਚ ਖੇਡੇਗੀ। ਭਾਰਤ ਸੀਰੀਜ਼ ਦਾ ਦੂਜਾ ਮੈਚ ਜਿੱਤ ਕੇ 1-0 ਨਾਲ ਅੱਗੇ ਚੱਲ ਰਿਹਾ ਹੈ। ਗੁਹਾਟੀ ਵਿਚ ਖੇਡਿਆ ਜਾਣ ਵਾਲਾ ਪਹਿਲਾ ਮੈਚ ਬਾਰਸ਼ ਕਾਰਨ ਰੱਦ ਹੋ ਗਿਆ ਸੀ।


ਟੀਮ ਇੰਡੀਆ ਦੇ ਕਪਤਾਨ ਕੋਹਲੀ ਲੇ ਵੀਰਵਾਰ ਨੂੰ ਖੂਬ ਬੱਲੇਬਾਜ਼ੀ ਦੀ ਪ੍ਰੈਕਟਿਸ ਕੀਤੀ। ਨੈਸਟ ਵਿਚ ਪਸੀਨਾ ਵਹਾਉਣ ਤੋਂ ਬਾਅਦ ਕੋਹਲੀ ਨੇ ਇਸ ਦੀ ਤਸਵੀਰ ਫੈਨਜ਼ ਲਈ ਸਾਂਝੀ ਕੀਤੀ। ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਗੇਂਦਬਾਜ਼ ਦੇ ਹੱਥ ਤੋਂ ਨਿਕਲਦੀ ਹੋਈ ਗੇਂਦ ਅਤੇ ਛੋਲੇ ਭਟੂਰੇ ਦੋਵਾਂ ਨੂੰ ਹੀ ਇਕੋਂ ਜਿਹੇ ਫੋਕਸ ਦੀ ਲੋੜ ਹੈ।


ਕੋਹਲੀ ਕੋਲ ਹੈ ਰਿਕਾਰਡ ਬਣਾਉਣ ਦਾ ਮੌਕਾ

ਵਿਰਾਟ ਕੋਹਲੀ ਬਤੌਰ ਕਪਤਾਨ ਹੁਣ ਤਕ 10999 ਰਣ ਬਣਾ ਚੁੱਕੇ ਹਨ। ਪੂਣੇ ਟੀ20 ਮੈਚ ਦੌਰਾਨ ਉਹ 1 ਰਨ ਬਣਾਉਂਦੇ ਹੀ ਇੰਟਰਨੈਸ਼ਨਲ ਕ੍ਰਿਕਟ ਵਿਚ 11 ਹਜ਼ਾਰ ਰਨ ਬਣਾਉਣ ਵਾਲੇ ਕਪਤਾਨ ਬਣ ਜਾਣਗੇ। ਇਸ ਤਰ੍ਹਾਂ ਉਹ ਦੁਨੀਆ ਦੇ ਛੇਵੇਂ ਅਤੇ ਭਾਰਤ ਦੇ ਦੂਜੇ ਕਪਤਾਨ ਹੋਣਗੇ। ਇਸ ਮੈਜ ਵਿਚ 1 ਰਨ ਪੁਰਾ ਕਰਦੇ ਹੀ ਵਿਰਾਟ ਕੋਹਲੀ ਸਭ ਤੋਂ ਤੇਜ਼ 11 ਹਜਾਰੀ ਰਨ ਬਣਾਉਣ ਵਾਲੇ ਦੁਨੀਆ ਦੇ ਕਪਤਾਨ ਹੋਣਗੇ।

Posted By: Tejinder Thind