ਜੇਐੱਨਐੱਨ, ਨਵੀਂ ਦਿੱਲੀ : ਆਸਟ੍ਰੇਲੀਆ ਖ਼ਿਲਾਫ਼ ਦੂਸਰੇ ਟੈਸਟ ਮੈਚ ਤੋਂ ਪਹਿਲੀ ਟੀਮ ਦੇ ਨਿਯਮਿਤ ਕਪਤਾਨ ਵਿਰਾਟ ਕੋਹਲੀ ਭਾਰਤ ਵਾਪਸ ਆ ਗਏ ਤਾਂ ਇਸਤੋਂ ਬਾਅਦ ਟੀਮ ਦੇ ਕੇਅਰ ਟੇਕਰ ਕਪਤਾਨ ਅਜਿੰਕਯ ਰਹਾਣੇ ਬਣੇ ਜੋ ਪਹਿਲਾਂ ਟੀਮ ਦੇ ਨਿਯਮਿਤ ਉਪ-ਕਪਤਾਨ ਸਨ। ਇਸਤੋਂ ਬਾਅਦ ਦੂਸਰੇ ਟੈਸਟ ਲਈ ਟੀਮ ਦਾ ਉਪ-ਕਪਤਾਨ ਮੱਧ ਕ੍ਰਮ ਦੇ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੂੰ ਬਣਾਇਆ ਗਿਆ, ਪਰ ਤੀਸਰੇ ਟੈਸਟ ਮੈਚ ਲਈ ਹੁਣ ਉਨ੍ਹਾਂ ਦੀ ਥਾਂ ਟੀਮ ਦਾ ਨਵਾਂ ਉਪ-ਕਪਤਾਨ ਰੋਹਿਤ ਸ਼ਰਮਾ ਨੂੰ ਬਣਾਇਆ ਗਿਆ ਹੈ। ਰੋਹਿਤ ਸ਼ਰਮਾ ਤੀਸਰੇ ਟੈਸਟ ਲਈ ਵਾਪਸੀ ਕਰ ਚੁੱਕੇ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਪਲੇਇੰਗ ਇਲੈਵਨ ’ਚ ਵੀ ਮੌਕਾ ਮਿਲੇਗਾ। ਰੋਹਿਤ ਨੂੰ ਟੈਸਟ ਉਪ-ਕਪਤਾਨ ਬਣਾਏ ਜਾਣ ਦਾ ਐਲਾਨ ਬੀਸੀਸੀਆਈ ਨੇ ਕੀਤਾ।

ਇਹ ਪਹਿਲਾਂ ਮੌਕਾ ਹੈ ਜਦੋਂ ਰੋਹਿਤ ਸ਼ਰਮਾ ਨੂੰ ਟੈਸਟ ਕ੍ਰਿਕਟ ਦਾ ਉਪ-ਕਪਤਾਨ ਬਣਾਇਆ ਗਿਆ। ਇਸ ਤੋਂ ਪਹਿਲਾਂ ਉਹ ਭਾਰਤੀ ਵਨ ਡੇਅ ਤੇ ਟੀ-20 ਦੇ ਉਪ-ਕਪਤਾਨ ਰਹੇ ਹਨ। ਪੁਜਾਰਾ ਨੂੰ ਦੂਸਰੇ ਟੈਸਟ ਲਈ ਉਪ-ਕਪਤਾਨ ਬਣਾਇਆ ਗਿਆ ਸੀ, ਪਰ ਰੋਹਿਤ ਦੀ ਵਾਪਸੀ ਤੋਂ ਬਾਅਦ ਉਨ੍ਹਾਂ ਨੂੰ ਇਕ ਮੈਚ ਤੋਂ ਬਾਅਦ ਹੀ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ। ਰੋਹਿਤ ਸ਼ਰਮਾ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਾਲ 2013 ’ਚ ਭਾਰਤ ਲਈ ਟੈਸਟ ਡੈਬਿਊ ਕੀਤਾ ਸੀ ਤੇ ਉਸ ਤੋਂ ਬਾਅਦ ਹੁਣ ਤਕ ਉਨ੍ਹਾਂ ਨੇ ਕੁੱਲ 32 ਟੈਸਟ ਮੈਚ ਖੇਡੇ ਹਨ, ਜਿਸ ’ਚ ਉਨ੍ਹਾਂ ਨੇ 2141 ਰਨ ਬਣਾਏ ਹਨ, ਜਿਸ ’ਚ 6 ਸੈਂਕੜੇ ਸ਼ਾਮਿਲ ਹਨ।

ਰੋਹਿਤ ਸ਼ਰਮਾ ਟੈਸਟ ਮੈਚ ਤੋਂ ਹਮੇਸ਼ਾ ਹੀ ਆਪਣੇ ਪ੍ਰਦਰਸ਼ਨ ਦੇ ਆਧਾਰ ’ਤੇ ਅੰਦਰ-ਬਾਹਰ ਹੁੰਦੇ ਰਹਿੰਦੇ ਹਨ। 2019 ਵਨਡੇ ਵਰਲਡ ਕੱਪ ’ਚ ਬੇਹੱਦ ਸਫ਼ਲ ਰਹੇ। ਰੋਹਿਤ ਸ਼ਰਮਾ ਨੂੰ ਵੈਸਟ-ਇੰਡੀਜ਼ ਦੌਰੇ ’ਤੇ ਵੀ ਟੈਸਟ ਮੈਚ ’ਚ ਥਾਂ ਨਹੀਂ ਦਿੱਤੀ ਗਈ ਸੀ। ਹਾਲਾਂਕਿ ਉਹ ਟੀਮ ਦੇ ਨਾਲ ਸਨ, ਪਰ ਪਲੇਇੰਗ ਇਲੈਵਨ ’ਚ ਉਨ੍ਹਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ। ਇਸ ਤੋਂ ਬਾਅਦ ਹੋਮ ਸੀਜ਼ਨ ਸ਼ੁਰੂ ਹੋਣ ’ਤੇ ਉਨ੍ਹਾਂ ਨੂੰ ਟੈਸਟ ਟੀਮ ਦਾ ਓਪਨਰ ਬੱਲੇਬਾਜ਼ ਬਣਾਇਆ ਗਿਆ ਸੀ ਜਿਥੇ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ।

Posted By: Ramanjit Kaur