ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਮਿਡਿਲ ਆਰਡਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਦੀ ਤੁਲਨਾ ਅਕਸਰ ਸਾਬਕਾ ਕਪਤਾਨ ਰਾਹੁਲ ਦ੍ਰਵਿਡ ਨਾਲ ਕੀਤੀ ਜਾਂਦੀ ਹੈ। ਦ੍ਰਵਿਡ ਜਿਸ ਤਰ੍ਹਾਂ ਨਾਲ ਟੀਮ 'ਚ ਇਕ ਪਾਸੇ ਤੋਂ ਵਿਕਟਾਂ ਨੂੰ ਡਿੱਗਣ ਤੋਂ ਰੋਕਦੇ ਸੀ ਅੱਜ ਕੁੱਲ੍ਹ ਇਹ ਭੂਮਿਕਾ ਪੁਜਾਰਾ ਨਿਭਾਅ ਰਹੇ ਹਨ। ਟੀਮ ਇੰਡੀਆ ਦੇ ਇਸ ਸਟਾਰ ਨੇ ਦੱਸਿਆ ਕਿ ਸਾਬਕਾ ਕਪਤਾਨ ਦਾ ਖੇਡ 'ਤੇ ਕਾਫ਼ੀ ਪ੍ਰਭਾਵ ਹੈ ਤੇ ਉਨ੍ਹਾਂ ਦੀ ਸਲਾਹ ਨਾਲ ਉਹ ਪਹਿਲਾਂ ਤੋਂ ਹੀ ਵਧੀਆ ਬਣੇ ਹਨ।

ESPNcricinfo ਨਾਲ ਗੱਲ ਕਰਦੇ ਹੋਏ ਪੁਜਾਰਾ ਨੇ ਕਿਹਾ, ਰਾਹੁਲ ਦ੍ਰਵਿਡ ਮੇਰੇ ਲਈ ਕੀ ਮਾਇਨੇ ਰੱਖਦੇ ਹਨ ਇਕ ਸ਼ਬਦ 'ਚ ਨਹੀਂ ਦੱਸ ਸਕਦਾ। ਉਹ ਹਮੇਸ਼ਾ ਹੀ ਮੇਰੇ ਲਈ ਪ੍ਰੋਰਣਾਦਾਇਕ ਰਹੇ ਹਨ ਤੇ ਰਹਿਣਗੇ। ਉਨ੍ਹਾਂ ਨੇ ਮੈਨੂੰ ਕ੍ਰਿਕਟ ਤੋਂ ਵੱਖ ਹੋਣ ਦਾ ਮਹੱਤਵ ਦੱਸਿਆ। ਮੇਰੇ ਵੀ ਇਸ ਤਰ੍ਹਾਂ ਦੇ ਵਿਚਾਰ ਸੀ ਕੁਝ ਹੱਦ ਤਕ ਪਰ ਜਦ ਮੈਂ ਉਨ੍ਹਾਂ ਨਾਲ ਗੱਲ ਕੀਤੀ ਤਾਂ ਮੈਨੂੰ ਕਾਫ਼ੀ ਸਪਸ਼ਟਤਾ ਆਈ ਚੀਜ਼ਾਂ ਨੂੰ ਲੈ ਕੇ ਤੇ ਮੈਨੂੰ ਇਸ ਗੱਲ ਦਾ ਪਤਾ ਚੱਲ ਗਿਆ ਸੀ ਕੀ ਕਰਨ ਦੀ ਜ਼ਰੂਰਤ ਹੈ। ਦ੍ਰਵਿਡ ਨੇ ਭਾਰਤ ਲਈ 164 ਟੈਸਟ ਮੈਚ ਖੇਡਦੇ ਹੋਏ ਕੁੱਲ 13288 ਦੌੜਾਂ ਬਣਾਈਆਂ ਜਦਕਿ 344 ਵਨਡੇ ਮੈਚਾਂ 'ਚ ਉਨ੍ਹਾਂ ਦੇ ਨਾਮ 10889 ਦੌੜਾਂ ਹਨ। ਭਾਰਤੀ ਟੀਮ ਲਈ ਦ੍ਰਵਿਡ ਨੇ 79 ਵਨਡੇ 'ਚ ਕਪਤਾਨੀ ਕੀਤੀ ਤੇ 42 'ਚ ਟੀਮ ਨੂੰ ਜਿੱਤ ਦਿਵਾਈ। ਟੀਚੇ ਦਾ ਪਿੱਛਾ ਕਰਦੇ ਹੋਏ ਲਗਾਤਾਰ 14 ਮੈਚ ਜਿੱਤਣ ਦਾ ਵਿਸ਼ਵ ਰਿਕਾਰਡ ਵੀ ਸ਼ਾਮਲ ਹੈ।

Posted By: Sarabjeet Kaur