ਨਵੀਂ ਦਿੱਲੀ, ਜੇਐੱਨਐੱਨ। India vs South Africa 2nd T20 Match: ਭਾਰਤ ਤੇ ਸਾਊਥ ਅਫ਼ਰੀਕਾ ਦੀਆਂ ਟੀਮਾਂ ਦੂਸਰੇ ਟੀ20 ਲਈ ਮੋਹਾਲੀ ਪਹੁੰਚ ਗਈਆਂ ਹਨ, ਪਰ ਇੱਥੇ ਭਾਰਤੀ ਟੀਮ ਨੂੰ ਚੰਡੀਗੜ੍ਹ ਪੁਲਿਸ ਨੇ ਸੁਰੱਖਿਆ ਨਹੀਂ ਦਿੱਤੀ। 15 ਸਤੰਬਰ ਨੂੰ ਧਰਮਸ਼ਾਲਾ 'ਚ ਬਾਰਿਸ਼ ਕਾਰਨ ਮੈਚ ਰੱਦ ਹੋਣ ਤੋਂ ਬਾਅਦ ਭਾਰਤੀ ਟੀਮ ਸੋਮਵਾਰ 16 ਸਤੰਬਰ ਨੂੰ ਚੰਡੀਗੜ੍ਹ ਏਅਰਪੋਰਟ 'ਤੇ ਪਹੁੰਚੀ ਜਿੱਥੇ ਚੰਡੀਗੜ੍ਹ ਪੁਲਿਸ ਨੇ ਟੀਮ ਇੰਡੀਆ ਨੂੰ ਸੁਰੱਖਿਆ ਮੁਹੱਇਆ ਕਰਵਾਉਣ ਤੋਂ ਇਨਕਾਰ ਕਰ ਦਿੱਤਾ।

ਭਾਰਤ ਤੇ ਸਾਊਥ ਅਫ਼ਰੀਕਾ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦਾ ਦੂਸਰਾ ਟੀ20 ਮੈਚ ਮੋਹਾਲੀ 'ਚ ਪੀਸੀਏ ਸਟੇਡੀਅਮ 'ਚ ਬੁੱਧਵਾਰ 18 ਸਤੰਬਰ ਨੂੰ ਖੇਡਿਆ ਜਾਵੇਗਾ। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਇੰਡੀਆ ਤੇ ਕਵਿੰਟਨ ਡੀਕਾਕ ਦੀ ਕਪਤਾਨੀ ਵਾਲੀ ਸਾਊਥ ਅਫ਼ਰੀਕੀ ਟੀਮ ICC T20 World Cup 2020 ਦੀਆਂ ਤਿਆਰੀਆਂ ਨੂੰ ਦਰੁਸਤ ਕਰਨ ਉਤਰੇਗੀ। ਉੱਧਰ ਟੀਮ ਇੰਡੀਆ ਲਈ ਚੰਡੀਗੜ੍ਹ ਪੁਲਿਸ ਨੇ ਇਕ ਪਰੇਸ਼ਾਨੀ ਵਧਾ ਦਿੱਤੀ ਹੈ। ਹਾਲਾਂਕਿ ਇਸ ਮਗਰ ਬੀਸੀਸੀਆਈ ਦਾ ਹੱਥ ਹੈ।

ਬੀਸੀਸੀਆਈ ਨੇ ਨਹੀਂ ਦਿੱਤਾ ਬਕਾਇਆ ਪੈਸਾ

ਮੋਹਾਲੀ ਪਹੁੰਚਣ 'ਚ ਪੀਸੀਏ ਮੈਨਜਮੈਂਟ ਨੂੰ ਕਾਫ਼ੀ ਪਰੇਸ਼ਾਨੀ ਹੋਈ, ਕਿਉਂਕਿ ਚੰਡੀਗੜ੍ਹ ਪੁਲਿਸ ਨੇ ਭਾਰਤੀ ਟੀਮ ਨੂੰ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ। ਅਜਿਹੇ 'ਚ ਮੋਹਾਲੀ ਪੁਲਿਸ ਨੂੰ ਚੰਡੀਗੜ੍ਹ ਏਅਰਪੋਰਟ ਜਾਣਾ ਪਿਆ ਤੇ ਟੀਮ ਨੂੰ ਸੁਰੱਖਿਆ ਦੇਣੀ ਪਈ। ਇਸ ਦਾ ਕਾਰਨ ਇਹ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਬੀਸੀਸੀਆਈ ਨੇ ਚੰਡੀਗੜ੍ਹ ਪੁਲਿਸ ਦੀ 9 ਕਰੋੜ ਰੁਪਏ ਦਾ ਬਕਾਇਆ ਰਾਸ਼ੀ ਨੂੰ ਅਦਾ ਨਹੀਂ ਕੀਤਾ ਹੈ।

ਭਾਰਤ ਹੀ ਨਹੀਂ, ਬਲਕਿ ਸਾਊਥ ਅਫ਼ਰੀਕਾ ਦੀ ਟੀਮ ਨੂੰ ਵੀ ਏਅਰਪੋਰਟ 'ਤੇ ਮੋਹਾਲੀ ਪੁਲਿਸ ਨੇ ਰਿਸੀਵ ਕੀਤਾ ਤੇ ਸੁਰੱਖਿਆ ਮੁਹੱਇਆ ਕਰਵਾਈ।

Posted By: Akash Deep