ਮੈਲਬੌਰਨ (ਪੀਟੀਆਈ) : ਕ੍ਰਿਕਟ ਆਸਟ੍ਰੇਲੀਆ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਉਨ੍ਹਾਂ ਨੂੰ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਮੈਲਬੌਰਨ ਕ੍ਰਿਕਟ ਮੈਦਾਨ (ਐੱਮਸੀਜੀ) 'ਤੇ ਖੇਡੇ ਜਾਣ ਵਾਲੇ ਬਾਕਸਿੰਗ ਡੇ ਟੈਸਟ ਮੈਚ ਨੂੰ ਕਿਤੇ ਹੋਰ ਬਦਲਣਾ ਹੈ ਜਾਂ ਨਹੀਂ, ਇਸ 'ਤੇ ਫ਼ੈਸਲਾ ਲੈਣ ਲਈ ਉਨ੍ਹਾਂ ਕੋਲ ਵਾਜਬ ਸਮਾਂ ਹੈ। ਵਿਕਟੋਰੀਆ ਇਸ ਸਮੇਂ ਕੋਵਿਡ-19 ਦੀ ਹੱਦ ਵਿਚ ਹੈ ਤੇ ਇਸੇ ਕਾਰਨ ਮੈਲਬੌਰਨ ਦੂਜੇ ਸ਼ਹਿਰਾਂ ਦੇ ਮੁਕਾਬਲੇ ਮਾਹਮਾਰੀ ਨਾਲ ਨਜਿੱਠਣ ਵਿਚ ਦੇਸ਼ ਦੇ ਬਾਕੀ ਸ਼ਹਿਰਾਂ ਤੋਂ ਪਿੱਛੇ ਹੈ। ਇਸੇ ਕਾਰਨ ਇਸ ਸ਼ਹਿਰ ਦੇ ਟੂਰਨਾਮੈਂਟ ਦੀ ਮੇਜ਼ਬਾਨੀ ਨੂੰ ਲੈ ਕੇ ਸ਼ੱਕ ਹੈ। ਕ੍ਰਿਕਟ ਆਸਟ੍ਰੇਲੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨਿਕ ਹਾਕਲੇ ਨੇ ਕਿਹਾ ਕਿ ਇਹ ਇਸ ਗੱਲ 'ਤੇ ਨਿਰਭਰ ਹੈ ਕਿ ਕੀ ਐੱਮਸੀਜੀ 'ਚ ਦਰਸ਼ਕ ਆ ਸਕਦੇ ਹਨ।