ਨਵੀਂ ਦਿੱਲੀ, ਜੇਐੱਨਐੱਨ : ਭਾਰਤੀ ਕ੍ਰਿਕਟ ਟੀਮ ਦੇ ਖ਼ਿਲਾਫ਼ ਟੈਸਟ ਦੇ ਪੰਜਵੇ ਦਿਨ ਦਮਦਾਰ ਬੱਲੇਬਾਜ਼ੀ ਬਾਰੇ ਦੱਸਦੇ ਹੋਏ ਮੈਚ ਨੂੰ Draw ਕਰਵਾਇਆ। ਇਹ ਮੈਚ ਮੇਜਬਾਨ ਟੀਮ ਨੂੰ ਜ਼ੋਰਦਾਰ ਜਵਾਬ ਦਿੱਤਾ ਹੈ, ਕਿਉਂਕਿ ਸਾਬਕਾ ਆਸਟਰੇਲੀਆਈ ਕਪਤਾਨ ਰਿਕੀ ਪੋਂਟਿਗ ਨੇ ਭਵਿੱਖਬਾਣੀ ਕੀਤੀ ਸੀ ਕਿ ਟੀਮ ਇੰਡੀਆ ਦੂਜੀ ਪਾਰੀ ’ਚ 200 ਦੌੜਾਂ ਵੀ ਨਹੀਂ ਬਣਾ ਸਕੇ। ਇਸ ਮੈਚ ’ਚ ਭਾਰਤੀ ਬੱਲੇਬਾਜ਼ Hanuama Vihari ਨੇ ਸੱਟ ਤੋਂ ਬਾਅਦ ਵੀ ਤਿੰਨ ਘੰਟੇ ਤੋਂ ਵੱਧ ਸਮੇਂ ਤਕ ਬੱਲੇਬਾਜ਼ੀ ਕੀਤੀ ਤੇ ਆਸਟਰੇਲੀਆ ਦੇ 6 ਗੇਂਦਬਾਜ਼ ਮਿਲ ਕੇ ਵੀ ਉਨ੍ਹਾਂ ਦਾ ਵਿਕੇਟ ਨਹੀਂ ਹਾਸਿਲ ਕਰ ਸਕੇ।


ਦੂਜੀ ਪਾਰੀ ’ਚ ਭਾਰਤ ਖ਼ਿਲਾਫ਼ ਆਸਟਰੇਲੀਆ ਨੇ 6 ਵਿਕੇਟਾਂ ’ਤੇ 312 ਦੌੜਾਂ ਬਣਾ ਕੇ ਪਾਰੀ ਐਲਾਨ ਕੀਤੀ ਸੀ। ਟੀਮ ਇੰਡੀਆ ਦੇ ਸਾਹਮਣੇ ਜਿੱਤ ਲਈ 407 ਦੌੜਾਂ ਦਾ ਟੀਚਾ ਸੀ, ਜਿਸ ਨੂੰ ਨਾਮੁਮਕਿਨ ਮੰਨਿਆ ਜਾ ਰਿਹਾ ਸੀ। ਜਿੱਤ ਤਾਂ ਦੂਰ ਆਸਟਰੇਲੀਆ ਦਾ ਖੇਮਾ ਚੌਥੇ ਦਿਨ ਭਾਰਤ ਦੇ ਦੋ ਵਿਕੇਟ ਡਿੱਗਣ ਤੋਂ ਬਾਅਦ ਜਿੱਤ ਲਈ ਮੁਸ਼ਕਿਲ ਸੀ ਪਰ ਆਸਟਰੇਲੀਆ ਦੇ ਇਰਾਦੇ ’ਤੇ ਜ਼ਖ਼ਮੀ ਹਨੁਮਾ ਤੇ ਆਰ ਅਸ਼ਵਿਨ ਨੇ ਪਾਣੀ ਫੇਰ ਦਿੱਤਾ।

ਹਨੁਮਾ ਨੇ ਸੱਟ ਤੋਂ ਬਾਅਦ ਵੀ 3 ਘੰਟੇ ਤੋਂ ਜ਼ਿਆਦਾ ਬੱਲੇਬਾਜ਼ੀ

Hamstring injury ਹੋਣ ਤੋਂ ਬਾਅਦ ਮੈਦਾਨ ’ਚ ਫਿਜ਼ੀਓ ਦੀ ਸਹਾਇਤਾ ਲੈਣ ਤੋਂ ਬਾਅਦ ਖੜ੍ਹੇ ਹੋਏ ਹਨੁਮਾ ਨੇ ਮੈਦਾਨ ਨਹੀਂ ਛੱਡਿਆ। ਟੀਮ ਇੰਡੀਆ ਦੀ ਉਮੀਦ ਇਸ ਖਿਡਾਰੀ ’ਤੇ ਟਿੱਕੀ ਸੀ ਤੇ 161 ਗੇਂਦ ’ਤੇ 23 ਦੌੜਾਂ ਦੀ ਪਾਰੀ ਖੇਡ ਕੇ ਹਨੁਮਾ ਨੇ ਆਪਣੀ ਉਪਯੋਗਿਤਾ ਸਾਬਿਤ ਕੀਤੀ।

ਭਾਰਤੀ ਟੀਮ ਨੇ 272 ਦੌੜਾਂ ’ਤੇ ਆਪਣਾ ਪੰਜਵਾਂ ਵਿਕੇਟ heteshwar Pujara ਦੇ ਰੂਪ ’ਚ ਗਵਾਇਆ ਸੀ ਤੇ ਇਸ ਤੋਂ ਬਾਅਦ ਹਨੁਮਾ ਨੇ ਅਸ਼ਵਿਨ ਨਾਲ ਮਿਲ ਕੇ ਭਾਰਤ ਨੂੰ 334 ਦੌੜਾਂ ਤਕ ਪਹੁੰਚਾਇਆ ਤੇ ਕੋਈ ਵਿਕੇਟ ਨਹੀਂ ਡਿੱਗਣ ਦਿੱਤਾ। ਜ਼ਖ਼ਮੀ ਹੋਏ ਹਨੁਮਾ ਨੇ ਪੰਜਵੇਂ ਦਿਨ ਆਖਰੀ ਗੇਂਦ ਸੁੱਟੇ ਜਾਣ ਤਕ ਖੇਡਦੇ ਰਹੇ। ਸੱਟ ਦੀ ਵਜ੍ਹਾ ਨਾਲ ਉਹ ਚੌਥਾ ਟੈਸਟ ਮੈਚ ਨਹੀਂ ਖੇਡ ਸਕਣਗੇ।

Posted By: Rajnish Kaur