ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਸਾਊਥ ਅਫਰੀਕਾ ਵਿਚ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਸੀ। ਜਸਪ੍ਰੀਤ ਬੁਮਰਾਹ ਨੂੰ ਲੋਅਰ ਬੈਕ 'ਚ ਮਾਈਨਰ ਸਟਰੈੱਸ ਫਰੈਕਚਰ ਸੀ, ਜਿਸ ਕਾਰਨ ਉਹ ਟੈਸਟ ਸੀਰੀਜ਼ ਤੋਂ ਬਾਹਰ ਹੋਏ ਸੀ। ਇਸ ਸੱਟ ਨਾਲ ਲੱਗ ਰਿਹਾ ਹੈ ਕਿ ਜਸਪ੍ਰੀਤ ਬੁਮਰਾਹ ਜਲਦ ਕ੍ਰਿਕਟ 'ਚ ਵਾਪਸੀ ਦੇ ਆਸਾਰ ਬਹੁਤ ਘੱਟ ਹਨ। ਇਥੋਂ ਤਕ ਕਿ ਇਸ ਸਾਲ ਹੁਣ ਜਸਪ੍ਰੀਤ ਬੁਮਰਾਹ ਇਖ ਵੀ ਮੈਚ ਨਹੀਂ ਖੇਡ ਸਕਣਗੇ।

ਸਾਊਥ ਅਫਰੀਕਾ ਦੇ ਬਾਅਦ ਜਸਪ੍ਰੀਤ ਬੁਮਰਾਹ ਬੰਗਲਾਦੇਸ਼ ਖ਼ਿਲਾਫ਼ ਹੋਣ ਵਾਲੀ ਟੀ20 ਤੇ ਟੈਸਟ ਲਈ ਵੀ ਉਪਲਬਧ ਹੀ ਹੈ। ਇਸ ਦੇ ਇਲਾਵਾ ਕਿਹਾ ਜਾ ਰਿਹਾ ਹੈ ਕਿ ਜਸਪ੍ਰੀਤ ਬੁਮਰਾਹ ਵੈਸਟਇੰਡੀਜ਼ ਖ਼ਿਲਾਫ਼ ਸਾਲ ਦੇ ਆਖਿਰ 'ਚ ਹੋਣ ਵਾਲੀ ਟੀ20 ਤੇ ਵਨ ਡੇ ਸੀਰੀਜ਼ 'ਚ ਵੀ ਨਹੀਂ ਖੇਡ ਸਕਣਗੇ। ਅਜਿਹੇ 'ਚ ਸਾਫ ਹੈ ਕਿ ਜਸਪ੍ਰੀਤ ਬੁਮਰਾਹ ਇਸ ਸਾਲ ਇਕ ਵੀ ਅੰਤਰਰਾਸ਼ਟਰੀ ਮੈਚ ਨਹੀਂ ਖੇਡ ਪਾਉਣਗੇ। ਇਥੋਂ ਤਕ ਬੁਮਰਾਹ ਦੇ ਕਮਬੈਕ ਲਈ ਬੀਸੀਸੀਆਈ ਵੀ ਰਾਜ਼ੀ ਨਹੀਂ ਹੈ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਚਾਹੁੰਦਾ ਹੈ ਕਿ ਜਸਪ੍ਰੀਤ ਬੁਮਰਾਹ ਚੰੰਗੀ ਤਰ੍ਹਾਂ ਠੀਕ ਹੋ ਜਾਵੇ ਤੇ ਆਰਾਮ ਦੇ ਬਾਅਦ ਟੀਮ 'ਚ ਵਾਪਸੀ ਕਰਨ। ਬੋਰਡ ਜਸਪ੍ਰੀਤ ਬੁਮਰਾਹ ਨੂੰ ਲੈ ਕੇ ਜਲਦਬਾਜ਼ੀ 'ਚ ਨਹੀਂ ਹਨ ਕਿਉਂਕਿ ਅਗਲੇ ਸਾਲ ਭਾਰਤੀ ਟੀਮ ਨੂੰ ਕਈ ਦੇਸ਼ਾਂ ਦੇ ਦੌਰੇ ਕਰਨੇ ਹਨ। ਨਾਲ ਹੀ ਨਾਲ ਅਗਲੇ ਸਾਲ ਆਸਟ੍ਰੇਲੀਆ 'ਚ ਟੀ20 ਵਰਲਡ ਕੱਪ ਵੀ ਹੋਣਾ ਹੈ। ਇਸ ਲਈ ਬੀਸੀਆਈ ਚਾਹੁੰਦੀ ਸੀ ਕਿ ਜਸਪ੍ਰੀਤ ਬੁਮਰਾਹ ਵਾਪਸੀ ਕਰਨ ਪਰ ਪੂਰਾ ਠੀਕ ਹੋਣ ਤੋਂ ਬਾਅਦ।

Posted By: Susheel Khanna