ਆਈਏਐੱਨਐੱਸ, ਮੇਲਬਰਨ : ਬਿੱਗ ਲੈਸ਼ ਲੀਗ (ਬੀਬੀਐੱਲ) ਦੇ ਆਉਣ ਵਾਲੇ ਸੀਜ਼ਨ ਤੋਂ ਪਹਿਲਾਂ ਇਕ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਬੀਬੀਐੱਲ ਦੇ ਅਗਲੇ ਸੀਜ਼ਨ 'ਚ ਟੀਮ ਦੇ ਪਲੇਇੰਗ ਇਲੈਵਨ 'ਚ ਹੁਣ ਸਿਰਫ਼ ਤਿੰਨ ਵਿਦੇਸ਼ੀ ਖਿਡਾਰੀਆਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। ਬਿਗ ਲੈਸ਼ ਲੀਗ ਦੇ ਪ੍ਰਬੰਧਕਾਂ ਨੇ ਇਸ ਗੱਲ ਦਾ ਅਧਿਕਾਰਿਤ ਐਲਾਨ ਕਰ ਦਿੱਤਾ ਹੈ ਕਿ ਪਲੇਇੰਗ ਇਲੈਵਨ 'ਚ ਸਿਰਫ਼ ਤਿੰਨ ਹੀ ਵਿਦੇਸ਼ੀ ਖਿਡਾਰੀਆਂ ਨੂੰ ਸ਼ਾਮਿਲ ਕਰਨ ਦੀ ਆਗਿਆ ਹੋਵੇਗੀ। ਇਸਤੋਂ ਪਹਿਲਾਂ ਸਿਰਫ਼ ਦੋ ਵਿਦੇਸ਼ੀ ਖਿਡਾਰੀਆਂ ਨੂੰ ਪਲੇਇੰਗ ਇਲੈਵਨ 'ਚ ਸ਼ਾਮਿਲ ਕਰਨ ਦੀ ਆਗਿਆ ਹੁੰਦੀ ਸੀ।

ਪਰਥ ਸਕਾਰਚਰਸ ਨੇ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੇਸਨ ਰਾਏ ਦੇ ਨਾਲ ਕਰਾਰ ਕੀਤਾ ਹੈ। ਇਸਤੋਂ ਬਾਅਦ ਇਸ ਫ਼ੈਸਲੇ ਦੀ ਪੁਸ਼ਟੀ ਕੀਤੀ ਗਈ ਹੈ। ਬੀਬੀਐੱਲ ਨੇ ਆਪਣੇ ਅਧਿਕਾਰਿਤ ਟਵਿੱਟਰ ਅਕਾਊਂਟ 'ਤੇ ਪਲੇਇੰਗ ਇਲੈਵਨ 'ਚ ਤਿੰਨ ਖ਼ਿਡਾਰੀਆਂ ਦੇ ਸ਼ਾਮਿਲ ਕੀਤੇ ਜਾਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ, 'ਪਲੇਇੰਗ ਇਲੈਵਨ 'ਚ ਕਲੱਬ ਸਿਰਫ਼ ਤਿੰਨ ਵਿਦੇਸ਼ੀ ਖਿਡਾਰੀਆਂ ਨੂੰ ਹੀ ਸ਼ਾਮਿਲ ਕਰ ਸਕਦੇ ਹਨ।' ਇਸ ਸਾਲ ਤੋਂ ਟੀਮ 'ਚ ਖਿਡਾਰੀਆਂ ਦੀ ਸੰਖਿਆ ਵਧਾ ਕੇ 19 ਕਰ ਦਿੱਤੀ ਗਈ ਹੈ।

ਉਧਰ, ਕ੍ਰਿਕਟ ਆਸਟ੍ਰੇਲੀਆ ਦੇ ਬਿਗ ਬੈਸ਼ ਲੀਗ ਦੇ ਪ੍ਰਮੁੱਖ ਏਲਿਸਟੇਅਰ ਡਾਬਸਨ ਨੇ ਇਕ ਕ੍ਰਿਕਟ ਵੈਬਸਾਈਟ ਨਾਲ ਗੱਲ ਕਰਦੇ ਹੋਏ ਕਿਹਾ, 'ਤੀਸਰੇ ਵਿਦੇਸ਼ੀ ਖਿਡਾਰੀ ਸਲਾਟ ਦੀ ਸ਼ੁਰੂਆਤ ਬਿਗ ਬੈਸ਼ ਲੀਗ ਦੇ ਵਿਕਾਸ 'ਚ ਇਕ ਪ੍ਰਮੁੱਖ ਮੀਲ ਦਾ ਪੱਥਰ ਹੈ ਅਤੇ ਲੀਗ ਦੇ ਦਸਵੇਂ ਸੀਜ਼ਨ ਦਾ ਜਸ਼ਨ ਮਨਾਉਣ ਦਾ ਇਕ ਸ਼ਾਨਦਾਰ ਤਰੀਕਾ ਹੈ।' ਬੀਬੀਐੱਲ ਦਾ 10ਵਾਂ ਸੀਜ਼ਨ ਤਿੰਨ ਦਸੰਬਰ ਤੋਂ ਏਡਿਲੇਡ ਓਵਲ 'ਚ ਸ਼ੁਰੂ ਹੋਵੇਗਾ। ਇਸ ਲੀਗ 'ਚ ਹੁਣ ਤਕ ਕੋਈ ਭਾਰਤੀ ਨਹੀਂ ਖੇਡਿਆ ਹੈ, ਪਰ ਹੁਣ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਕੁਝ ਭਾਰਤੀ ਖਿਡਾਰੀ ਵੀ ਬੀਬੀਐੱਲ ਖੇਡਣ ਜਾ ਸਕਦੇ ਹਨ।

Posted By: Ramanjit Kaur