ਜੇਐੱਨਐੱਨ, ਨਵੀਂ ਦਿੱਲੀ : Indian Cricketers Birthday on 6th December : ਅੱਜ ਯਾਨੀ 6 ਦਸੰਬਰ 2019 ਨੂੰ ਭਾਰਤੀ ਟੀਮ ਦੇ ਖਿਡਾਰੀਆਂ ਦਾ ਬਲਕ 'ਚ ਜਨਮਦਿਨ ਹੈ। ਇੱਕੋ ਹੀ ਦਿਨ ਭਾਰਤ ਦੇ ਪੰਜ ਖਿਡਾਰੀਆਂ ਦਾ ਜਨਮਦਿਨ ਹੈ ਜਿਨ੍ਹਾਂ ਵਿਚੋਂ ਚਾਰ ਐਕਟਿਵ ਹਨ ਜਦਕਿ ਇਕ ਖਿਡਾਰੀ ਨੇ ਸੰਨਿਆਸ ਲਿਆ ਹੋਇਆ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਬੀਸੀਸੀਆਈ ਨੇ ਸਿਰਫ਼ 4 ਖਿਡਾਰੀਆਂ ਨੂੰ ਵਿਸ਼ ਕੀਤਾ ਹੈ।

ਅਸਲ ਵਿਚ 6 ਦਸੰਬਰ ਨੂੰ ਟੀਮ ਇੰਡੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਆਰਪੀ ਸਿੰਘ, ਮੌਜੂਦਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਆਲਰਾਊਂਡਰ ਰਵਿੰਦਰ ਜਡੇਜਾ, ਬੱਲੇਬਾਜ਼ ਸ਼੍ਰੇਅਸ ਅਈਅਰ ਤੇ ਕਰੁਣ ਨਾਇਰ ਦਾ ਜਨਮ ਦਿਨ ਹੁੰਦਾ ਹੈ ਪਰ ਬੀਸੀਸੀਆਈ ਨੇ ਇਨ੍ਹਾਂ ਵਿਚੋਂ ਇਕ ਖਿਡਾਰੀ ਨੂੰ ਛੱਡ ਕੇ ਸਿਰਫ਼ ਚਾਰ ਖਿਡਾਰੀਆਂ ਨੂੰ ਬਰਥਡੇ ਬੁਆਏ ਦੱਸਿਆ ਹੈ ਤੇ ਉਨ੍ਹਾਂ ਨੂੰ ਜਨਮਦਿਨ ਵਿਸ਼ ਕੀਤਾ ਹੈ। BCCI ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਵੀਡੀਓ ਸ਼ੇਅਰ ਕੀਤੀ ਜਿਹੜੀ 24 ਸੈਕੰਡ ਦੀ ਹੈ ਜਿਸ ਵਿਚ 4 ਖਿਡਾਰੀਆਂ ਦਾ ਜ਼ਿਕਰ ਹੈ।

ਇਹ ਚਾਰ ਖਿਡਾਰੀ ਹਨ BCCI ਦੀ ਵੀਡੀਓ 'ਚ

ਬੀਸੀਸੀਆਈ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤੀ ਗਈ ਇਸ ਵੀਡੀਓ 'ਚ ਸਭ ਤੋਂ ਪਹਿਲਾਂ ਰਵਿੰਦਰ ਜਡੇਜਾ ਆਪਣੀ ਤਲਵਾਰਬਾਜ਼ੀ ਦਿਖਾ ਰਹੇ ਹਨ ਜੋ ਅਕਸਰ ਬੱਲੇ ਨਾਲ ਅਰਧ ਸੈਂਕੜਾ ਪੂਰਾ ਕਰਨ ਤੋਂ ਬਾਅਦ ਕਰਦੇ ਹਨ। ਇਸ ਤੋਂ ਬਾਅਦ ਵੀਡੀਓ 'ਚ ਜਸਪ੍ਰੀਤ ਬੁਮਰਾਹ ਨਜ਼ਰ ਆ ਰਹੇ ਹਨ ਜਿਹੜੇ ਵਿਕਟ ਲੈਣ ਤੋਂ ਬਾਅਦ ਸੈਲੀਬ੍ਰੇਸ਼ਨ ਕਰ ਰਹੇ ਹਨ। ਤੀਸਰੇ ਨੰਬਰ 'ਤੇ ਸ਼੍ਰੇਅਸ ਅਈਅਰ ਹਨ ਜਿਹੜੇ ਅਰਧ ਸੈਂਕੜੇ ਤੋਂ ਬਾਅਦ ਦਰਸ਼ਕਾਂ ਦਾ ਧੰਨਵਾਦ ਕਬੂਲ ਰਹੇ ਹਨ। ਉੱਥੇ ਹੀ ਅਖ਼ੀਰ 'ਚ ਟੈਸਟ 'ਚ ਤਿਹਰਾ ਸੈਂਕੜਾ ਜੜਨ ਵਾਲੇ ਕਰੁਣ ਨਾਇਰ ਹਨ।

ਇੱਥੋਂ ਤਕ ਕਿ ਬੀਸੀਸੀਆਈ ਨੇ ਇਸ ਵੀਡੀਓ ਦੀ ਕੈਪਸ਼ਨ 'ਚ ਜਿਹੜੀ ਗੱਲ ਲਿਖੀ ਹੈ ਉਸ ਦੇ ਮੁਤਾਬਿਕ ਵੀ ਟੀਮ ਦੇ ਚਾਰ ਖਿਡਾਰੀਆਂ ਦਾ ਬਰਥਡੇ ਹੈ ਪਰ ਸੱਚ ਇਹ ਨਹੀਂ ਹੈ। ਹੋ ਸਕਦਾ ਹੈ ਕਿ ਬੀਸੀਸੀਆਈ ਆਰਪੀ ਸਿੰਘ ਨੂੰ ਭੁੱਲ ਗਈ ਹੋਵੇ ਜਾਂ ਫਿਰ ਅਜਿਹਾ ਵੀ ਹੋ ਸਕਦਾ ਹੈ ਕਿ ਬੀਸੀਸੀਆਈ ਨੇ ਸਿਰਫ਼ ਉਨ੍ਹਾਂ ਹੀ ਖਿਡਾਰੀਆਂ ਨੂੰ ਇਸ ਵਿਚ ਸ਼ਾਮਲ ਕੀਤਾ ਹੈ ਜਿਹੜੇ ਕ੍ਰਿਕਟ 'ਚ ਐਕਟਿਵ ਹਨ। ਅਜਿਹੇ ਵਿਚ ਆਰਪੀ ਸਿੰਘ ਦੀ ਜਗ੍ਹਾ ਇਸ ਵਿਚ ਨਹੀਂ ਬਣਦੀ ਕਿਉਂਕਿ ਉਹ ਕ੍ਰਿਕਟ ਦੇ ਹਰ ਫਾਰਮੈਟ ਨੂੰ ਅਲਵਿਦਾ ਕਹਿ ਚੁੱਕੇ ਹਨ।

Posted By: Seema Anand