ਨਵੀਂ ਦਿੱਲੀ (ਪੀਟੀਆਈ) : ਪੰਜਾਬ ਕਿੰਗਜ਼ ਦੇ ਸਹਿ-ਮਾਲਕ ਨੇਸ ਵਾਡੀਆ ਦਾ ਮੰਨਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਆਈਪੀਐੱਲ ਟੀਮਾਂ ਨੂੰ ਆਫ ਸੀਜ਼ਨ ’ਚ ਵਿਦੇਸ਼ਾਂ ’ਚ ਪ੍ਰਦਰਸ਼ਨੀ ਮੈਚ ਖੇਡਣ ਦੀ ਇਜਾਜ਼ਤ ਦੇਵੇ ਕਿਉਂਕਿ ਇਸ ਨਾਲ ਇਸ ਬ੍ਰਾਂਡ ਨੂੰ ਹੀ ਮਜ਼ਬੂਤੀ ਮਿਲੇਗੀ।

ਵਾਡੀਆ ਨੇ ਕਿਹਾ ਕਿ ਬੀਸੀਸੀਆਈ ਨੂੰ ਆਫ ਸੀਜ਼ਨ ’ਚ ਉਨ੍ਹਾਂ ਦੇਸ਼ਾਂ ’ਚ ਮੈਚ ਕਰਵਾਉਣ ’ਤੇ ਵਿਚਾਰ ਕਰਨਾ ਚਾਹੀਦਾ ਹੈ ਜਿੱਥੇ ਪਰਵਾਸੀ ਭਾਰਤੀ ਜ਼ਿਆਦਾ ਹਨ। ਇਸ ਨਾਲ ਆਈਪੀਐੱਲ ਨੂੰ ਅੱਗ ਵਧਾਉਣ ’ਚ ਮਦਦ ਮਿਲੇਗੀ।

Posted By: Susheel Khanna