ਮੁੰਬਈ : ਹਾਲੀਆ ਸਮਾਪਤ ਹੋਈ ਟੈਸਟ ਸੀਰੀਜ਼ 'ਚ ਭਾਰਤ ਨੇ ਇਤਹਾਸਕ ਜਿੱਤ ਦਰਜ ਕੀਤੀ ਹੈ। ਆਸਟ੍ਰੇਲੀਆ 'ਚ ਮੱਲੀ ਇਸ ਪਹਿਲੀ ਟੈਸਟ ਲੜੀ ਤਹਿਤ 'ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਵੀ ਖਾਸ ਯੋਗਦਾਨ ਰਹਾ। ਬੁਮਰਾਹ ਨੇ ਚਾਰ ਮੈਚਾਂ ਦੀ ਇਸ ਟੈਸਟ ਲੜੀ ਚ 21 ਵਿਕਟਾਂ ਲਈਆਂ ਸਨ। ਬੁਮਰਾਹ ਅਤੇ ਟੀਮ ਇੰਡੀਆ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਇਹ ਹੈ ਕਿ ਆਸਟ੍ਰੇਲੀਆ ਖ਼ਿਲਾਫ਼ ਹੋਣ ਵਾਲੀ ਵਨਡੇ-ਲੜੀ ਅਤੇ ਨਿਊਜ਼ੀਲੈਂਡ ਦੌਰੇ ਲਈ ਉਨ੍ਹਾਂ ਨੂੰ ਆਰਾਮ ਦਿੱਤਾ ਗਿਆ ਹੈ।


ਵਿਸ਼ਵਕੱਪ ਅਤੇ ਆਸਟ੍ਰੇਲੀਆ ਦੇ ਭਾਰਤ ਦੌਰੇ ਲਈ ਆਰਾਮ

ਬੀਸੀਸੀਆਈ ਨੇ ਜਸਪ੍ਰੀਤ ਬੁਮਰਾਹ ਉੱਪਰ ਬੋਝ ਨੂੰ ਘੱਟ ਕਰਨ ਅਤੇ ਆਉਂਦੇ ਵਿਸ਼ਵ ਕੱਪ ਨੂੰ ਦੇਖਦਿਆਂ ਹੋਇਆਂ ਆਰਾਮ ਦੇਣ ਦਾ ਫ਼ੈਸਲਾ ਕੀਤਾ ਹੈ। ਬੀਸੀਸੀਆਈ ਦੇ ਇਸ ਕਦਮ ਨਾਲ ਬੁਮਰਾਹ ਨੂੰ ਭਾਰਤ 'ਚ ਆਸਟ੍ਰੇਲੀਆ ਟੀਮ ਦੇ ਦੌਰੇ ਤੋਂ ਪਹਿਲਾਂ ਆਰਾਮ ਮਿਲ ਜਾਵੇਗਾ।


ਇਹ ਖਡਾਰੀ ਲੈਣਗੇ ਬੁਮਰਾਹ ਦੀ ਥਾਂ

ਜਸਪ੍ਰੀਤ ਬੁਮਰਾਹ ਦੀ ਥਾਂ ਤੇਜ਼ ਗੇਂਦਬਾਜ਼ ਸਰਾਜ ਅਤੇ ਸਧਾਰਥ ਕੌਲ ਨੂੰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੌਰੇ ਲਈ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਭਾਰਤ ਨੂੰ ਆਪਣੇ ਮੌਜੂਦਾ ਆਸਟ੍ਰੇਲੀਆ ਦੌਰੇ 'ਚ ਮੇਜ਼ਬਾਨ ਟੀਮ ਖ਼ਿਲਾਫ਼ ਹੁਣ ਤਿੰਨ ਵਨਡੇ ਮੈਚਾਂ ਦੀ ਲੜੀ ਵਿਚ ਸ਼ਾਮਲ ਹੋਣਾ ਹੈ।

Posted By: Seema Anand