ਜੇਐੱਨਐੱਨ, ਨਵੀਂ ਦਿੱਲੀ/ਪੀਟੀਆਈ : ਆਈਸੀਸੀ ਟੀ20 ਵਿਸ਼ਵ ਕੱਪ ਦੇ ਆਯੋਜਨ ਨੂੰ ਲੈ ਕੇ ਲਗਾਤਾਰ ਅਟਕਲਾਂ ਲਾਈਆਂ ਜਾ ਰਹੀਆਂ ਸਨ। ਸੋਮਵਾਰ ਨੂੰ ਇਸ ਦੇ ਆਯੋਜਨ ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਚੱਲ ਰਹੀਆਂ ਅਟਕਲਾਂ 'ਤੇ ਵਿਰਾਮ ਲਾ ਦਿੱਤਾ। ਬੋਰਡ ਵੱਲੋਂ ਇਹ ਗੱਲ ਸਾਫ਼ ਕਰ ਦਿੱਤੀ ਗਈ ਹੈ ਕਿ ਟੂਰਨਾਮੈਂਟ ਦਾ ਆਯੋਜਨ ਭਾਰਤ 'ਚ ਨਹੀਂ ਕਰਵਾਇਆ ਜਾਵੇਗਾ। ਇਸ ਨੂੰ ਕੋਰੋਨਾ ਮਹਾਮਾਰੀ ਨੂੰ ਦੇਖਦਿਆਂ ਯੂਏਈ 'ਚ ਸ਼ਿਫਟ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਇਸ ਬਾਰੇ 'ਚ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਪੀਟੀਆਈ ਨੂੰ ਕਿਹਾ, 'ਅਸੀਂ ਅਧਿਕਾਰਤ ਤੌਰ 'ਤੇ ਆਈਸੀਸੀ ਦੇ ਇਸ ਗੱਲ ਦੀ ਜਾਣਕਾਰੀ ਦੇ ਦਿੱਤੀ ਹੈ ਕਿ ਟੀ20 ਵਿਸ਼ਵ ਕੱਪ ਨੂੰ ਯੂਨਾਈਟੇਡ ਅਰਬ ਅਮੀਰਾਤ 'ਚ ਸ਼ਿਫ਼ਟ ਕਰ ਦਿੱਤਾ ਗਿਆ ਹੈ। ਬਾਕੀ ਦੀਆਂ ਚੀਜ਼ਾਂ ਨੂੰ ਵੀ ਦੇਖਿਆ ਜਾ ਰਿਹਾ ਹੈ।

ANI ਤੋਂ ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਇਸ ਬਾਰੇ 'ਚ ਜਾਣਕਾਰੀ ਦਿੰਦਿਆਂ ਕਿਹਾ ਕਿ ਟੂਰਨਾਮੈਂਟ ਦਾ ਆਯੋਜਨ ਭਾਰਤ 'ਚ ਨਹੀਂ ਹੋ ਪਾਵੇਗਾ। ਉਨ੍ਹਾਂ ਕਿਹਾ, 'ਅਸੀਂ ਅੱਜ ਆਈਸੀਸੀ ਨੂੰ ਇਸ ਗੱਲ ਦੀ ਜਾਣਕਾਰੀ ਦੇ ਦੇਵਾਂਗੇ ਕਿ ਟੀ 20 ਵਿਸ਼ਵ ਕੱਪ ਨੂੰ ਯੂਏਈ 'ਚ ਸ਼ਿਫ਼ਟ ਕਰ ਰਹੇ ਹਨ। ਟੂਰਨਾਮੈਂਟ ਦੇ ਆਯੋਜਨ ਦੀ ਤਰੀਕ ਕੀ ਹੋਵੇਗੀ ਇਸ ਨੂੰ ਲੈ ਕੇ ਆਈਸੀਸੀ ਦੇ ਫ਼ੈਸਲੇ ਕਰਨਾ ਹੋਵੇਗਾ।'

Posted By: Amita Verma