ਆਨਲਾਈਨ ਡੈਸਕ, ਨਵੀਂ ਦਿੱਲੀ : ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ, ਰਾਹੁਲ ਦ੍ਰਾਵਿੜ ਅਤੇ ਵੀਵੀਐੱਸ ਲਸ਼ਮਣ ਵਰਤਮਾਨ ਸਮੇਂ ’ਚ ਭਾਰਤੀ ਕ੍ਰਿਕਟ ’ਚ ਅਹਿਮ ਭੂਮਿਕਾ ਨਿਭਾ ਰਹੇ ਹਨ। ਗਾਂਗੁਲੀ ਜਿਥੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਪ੍ਰਧਾਨ ਹਨ, ਤਾਂ ਉਥੇ ਹੀ ਰਾਹੁਲ ਟੀਮ ਇੰਡੀਆ ਦੇ ਕੋਚ ਹਨ। ਇਸਤੋਂ ਇਲਾਵਾ ਲਸ਼ਮਣ ਨੈਸ਼ਨਲ ਕ੍ਰਿਕਟ ਅਕੈਡਮੀ (ਐੱਨਸੀਏ) ਦੇ ਮੁਖੀ ਹਨ। ਇਸੀ ਦੌਰਾਨ ਖ਼ਬਰ ਹੈ ਕਿ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਵੀ ਬੋਰਡ ਭਾਰਤੀ ਕ੍ਰਿਕਟ ਨਾਲ ਜੋੜਨ ਦੇ ਯਤਨ ’ਚ ਹੈ। ਉਨ੍ਹਾਂ ਨੂੰ ਮਨਾਉਣ ’ਚ ਖ਼ੁਦ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਲੱਗੇ ਹੋਏ ਹਨ। ਅਜਿਹੇ ’ਚ ਨੇੜਲੇ ਭਵਿੱਖ ’ਚ ਤੇਂਦੁਲਕਰ ਵੀ ਭਾਰਤੀ ਕ੍ਰਿਕਟ ਨਾਲ ਜੁੜ ਸਕਦੇ ਹਨ।

ਇਸ ਤੋਂ ਪਹਿਲਾਂ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਵੀ ਤੇਂਦੁਲਕਰ ਦੇ ਭਾਰਤੀ ਕ੍ਰਿਕਟ ਵਿੱਚ ਆਉਣ ਦੇ ਸੰਕੇਤ ਦੇ ਚੁੱਕੇ ਹਨ। ਉਸ ਨੇ ਕਿਹਾ ਸੀ ਕਿ ਸਚਿਨ ਨਿਸ਼ਚਿਤ ਤੌਰ 'ਤੇ ਥੋੜ੍ਹਾ ਵੱਖਰਾ ਹੈ। ਉਹ ਇਸ ਸਭ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੁੰਦਾ। ਸਚਿਨ ਦਾ ਭਾਰਤੀ ਕ੍ਰਿਕਟ ਵਿੱਚ ਸ਼ਾਮਿਲ ਹੋਣਾ ਸ਼ਾਇਦ ਚੰਗੀ ਖ਼ਬਰ ਨਹੀਂ ਹੈ। ਇਸ 'ਤੇ ਕੰਮ ਕਰਨ ਦੀ ਲੋੜ ਹੈ।

ਇਸ ਦੌਰਾਨ ਸੂਤਰਾਂ ਨੇ ਟਾਈਮਜ਼ ਆਫ਼ ਇੰਡੀਆ ਨੂੰ ਦੱਸਿਆ ਹੈ ਕਿ ਬੀਸੀਸੀਆਈ ਸਕੱਤਰ ਜੈ ਸਚਿਨ ਤੇਂਦੁਲਕਰ ਨੂੰ ਆਉਣ ਵਾਲੇ ਸਮੇਂ ਵਿੱਚ ਭਾਰਤੀ ਕ੍ਰਿਕਟ ਵਿੱਚ ਕੁਝ ਭੂਮਿਕਾ ਨਿਭਾਉਣ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਸ ਨੇ ਰਾਹੁਲ ਦ੍ਰਾਵਿੜ ਨੂੰ ਮੁੱਖ ਕੋਚ ਅਤੇ ਵੀਵੀਐਸ ਲਕਸ਼ਮਣ ਨੂੰ ਐਨਸੀਏ ਮੁਖੀ ਵਜੋਂ ਨਿਯੁਕਤ ਕਰਨ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਜੈ ਸ਼ਾਹ ਇਸ ਬਾਰੇ ਬਹੁਤ ਸਪੱਸ਼ਟ ਹਨ ਕਿ ਭਾਰਤੀ ਕ੍ਰਿਕਟ ਲਈ ਕੀ ਕਰਨਾ ਸਹੀ ਹੈ।

Posted By: Ramanjit Kaur