ਨਵੀਂ ਦਿੱਲੀ, ਆਈਏਐਨਐਸ : ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) 29 ਮਈ ਨੂੰ ਬੋਰਡ ਦੀ ਇਕ ਵਿਸ਼ੇਸ਼ ਜਨਰਲ ਅਸੈਂਬਲੀ (ਐਸਜੀਐਮ) ਦੀ ਮੀਟਿੰਗ ਵਿਚ ਇੰਡੀਅਨ ਪ੍ਰੀਮੀਅਰ ਲੀਗ ਦੇ 14 ਵੇਂ ਸੀਜ਼ਨ ਯਾਨੀ ਆਈਪੀਐਲ ਦੇ ਬਾਕੀ ਮੈਚਾਂ ਬਾਰੇ ਫੈਸਲਾ ਲਵੇਗਾ। 2021-22 ਦੇ ਘਰੇਲੂ ਸੀਜ਼ਨ ਬਾਰੇ ਵੀ ਮੀਟਿੰਗ 'ਚ ਗੱਲਬਾਤ ਕੀਤੀ ਜਾਣੀ ਹੈ। ਅਜਿਹੀ ਸਥਿਤੀ 'ਚ ਇਹ ਬੈਠਕ ਆਈਪੀਐਲ ਤੇ ਟੀ ​​20 ਵਰਲਡ ਕੱਪ ਲਈ ਬਹੁਤ ਮਹੱਤਵਪੂਰਣ ਹੈ। ਜਿਸ ਦੀ ਮੇਜ਼ਬਾਨੀ ਭਾਰਤ ਨੂੰ ਅਕਤੂਬਰ-ਨਵੰਬਰ ਵਿਚ ਕਰਨੀ ਹੈ।

ਬੀਸੀਸੀਆਈ ਦੇ ਇਕ ਉੱਚ ਅਧਿਕਾਰੀ ਨੇ ਆਈਏਐਨਐਸ ਨੂੰ ਦੱਸਿਆ, 'ਆਈਪੀਐਲ ਲਈ ਅਜੇ ਕੁਝ ਵੀ ਅੰਤਮ ਰੂਪ ਨਹੀਂ ਦਿੱਤਾ ਗਿਆ ਹੈ। ਫਰੈਂਚਾਇਜ਼ੀ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ, ਹਾਲਾਂਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਉਹ 29 ਮਈ ਤੋਂ ਬਾਅਦ ਹੀ ਪਤਾ ਚੱਲੇਗਾ। ਇਕ ਫਰੈਂਚਾਈਜ਼ ਅਧਿਕਾਰੀ ਨੇ ਕਿਹਾ, 'ਹਾਲੇ ਕੁਝ ਵੀ ਤੈਅ ਨਹੀਂ ਹੋਇਆ ਹੈ, ਪਰ ਅਸੀਂ ਜਾਣਦੇ ਹਾਂ ਕਿ ਬੋਰਡ ਇਸ ਮਾਮਲੇ‘ ਤੇ 29 ਮਈ ਨੂੰ ਫੈਸਲਾ ਲੈ ਸਕਦਾ ਹਨ ਤੇ ਉਸ ਤੋਂ ਬਾਅਦ ਸਾਨੂੰ ਸੂਚਿਤ ਕਰ ਸਕਦੇ ਹਨ।'

ਆਈਪੀਐਲ ਦੇ 14ਵੇਂ ਸੈਸ਼ਨ ਦਾ ਦੂਜਾ ਪੜਾਅ ਸਤੰਬਰ-ਅਕਤੂਬਰ 'ਚ ਸੰਯੁਕਤ ਅਰਬ ਅਮੀਰਾਤ 'ਚ ਹੋ ਸਕਦਾ ਹੈ। ਦਿੱਲੀ ਤੇ ਅਹਿਮਦਾਬਾਦ 'ਚ ਪੜਾਅ ਦੌਰਾਨ ਬਾਇਓ ਬਬਲ 'ਚ ਕਈ ਖਿਡਾਰੀਆਂ ਨੂੰ ਕੋਰੋਨਾ ਨਾਲ ਸੰਕ੍ਰਮਿਤ ਪਾਇਆ ਗਿਆ ਸੀ। ਅਜਿਹੇ 'ਚ ਆਈਪੀਐਲ 2021 ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਉਸ ਸਮੇਂ ਤਕ ਟੂਰਨਾਮੈਂਟ ਦੇ 29 ਲੀਗ ਮੈਚ ਖੇਡੇ ਗਏ ਸੀ। ਹੁਣ ਵੀ ਫਾਈਨਲ ਤੇ ਕੁਆਲੀਫਾਈਅਰਜ਼ ਸਣੇ 31 ਮੈਚ ਖੇਡੇ ਜਾਣੇ ਹਨ।

Posted By: Ravneet Kaur