ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ BCCI ਜਲਦ ਟੀਮ ਇੰਡੀਆ ਦੀ ਮੈਨੇਜਮੈਂਟ ਦੀ ਰੂਪ-ਰੇਖਾ ਬਦਲੇਗੀ। ਵਰਲਡ ਕੱਪ 2019 ਦੇ ਸੈਮੀਫਾਈਨਲ 'ਚ ਮਿਲੀ ਹਾਰ ਤੋਂ ਬਾਅਦ ਮੁੱਖ ਕੋਚ ਰਵੀ ਸ਼ਾਸਤਰੀ ਸਮੇਤ ਕਈ ਦਿੱਗਜਾਂ ਦਾ ਕਾਰਜਕਾਲ ਵੀ ਖ਼ਤਮ ਹੋਇਆ ਹੈ। ਅਜਿਹੇ 'ਚ ਬੀਸੀਸੀਆਈ ਦੇ ਮੁੱਖ ਕੋਚ ਸਮੇਤ ਕਈ ਹੋਰ ਅਹੁਦਿਆਂ ਲਈ ਫ੍ਰੈਸ਼ ਐਪਲੀਕੇਸ਼ਨ ਜਾਰੀ ਕੀਤੀਆਂ ਹਨ।

ਵਰਲਡ ਕੱਪ 'ਚ ਮਿਲੀ ਹਾਰ ਤੋਂ ਬਾਅਦ ਭਾਰਤੀ ਟੀਮ ਦੀ ਮੈਨੇਜਮੈਂਟ ਸਵਾਲਾਂ ਦੇ ਘੇਰੇ 'ਚ ਹੈ। ਹੈੱਡ ਕੋਚ ਰਵੀ ਸ਼ਾਸਤਰੀ, ਬੈਟਿੰਗ ਕੋਚ ਸੰਜੈ ਬਾਂਗਰ ਸਮੇਤ ਸਪੋਰਟ ਸਟਾਫ਼ ਦੇ ਕਈ ਮੈਂਬਰਾਂ ਦੇ ਦੋ ਸਾਲ ਦਾ ਕਾਰਜਕਾਲ ਇਸ ਹਫ਼ਤੇ ਖ਼ਤਮ ਹੋਇਆ ਹੈ। ਇਸ ਤੋਂ ਇਲਾਵਾ ਟੀਮ ਦੇ ਫੋਜਿਓ ਪੈਟ੍ਰਿਕ ਫਰਹਾਰਟ ਤੇ ਸ਼ੰਕਰ ਬਾਸੂ ਨੇ ਵੀ ਆਪਣੇ ਕਾਰਜਕਾਲ ਤੋਂ ਬਾਅਦ ਟੀਮ ਇੰਡੀਆ ਦਾ ਸਾਥ ਛੱਡ ਦਿੱਤਾ ਹੈ। ਅਜਿਹੇ 'ਚ BCCI ਨਵੇਂ ਚਿਹਰਿਆਂ ਦੀ ਤਲਾਸ਼ 'ਚ ਹੈ।

BCCI ਨੇ ਇਸ ਲਈ ਨਵੀਆਂ ਅਰਜ਼ੀਆਂ ਜਾਰੀ ਕੀਤੀਆਂ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਜਿਨ੍ਹਾਂ ਅਹੁਦਿਆਂ ਲਈ ਐਪਲੀਕੇਸ਼ਨ ਜਾਰੀ ਕੀਤੀ ਹੈ, ਉਨ੍ਹਾਂ 'ਚ ਸੀਨੀਅਰ ਟੀਮ ਦੇ ਮੁੱਖ ਕੋਚ, ਬੈਟਿੰਗ ਕੋਚ, ਬੌਲਿੰਗ ਕੋਚ, ਫਿਲਡਿੰਗ ਕੋਚ ਆਦਿ ਅਹੁਦੇ ਸ਼ਾਮਲ ਹਨ।

ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਰੀ ਹਨ। ਜੇ ਰਵੀ ਸ਼ਾਸਤਰੀ ਅੱਗੇ ਕੋਚ ਬਣੇ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਮੁੜ ਅਪਲਾਈ ਕਰਨਾ ਪਵੇਗਾ। ਇਸ ਤੋਂ ਬਾਅਦ ਐਡਵਾਇਜ਼ਰੀ ਕਮੇਟੀ ਤੈਅ ਕਰੇਗੀ ਕਿ ਕਿਹੜੇ ਅਹੁਦੇ ਲ਼ਈ ਬੈਸਟ ਹਨ। ਅਜਿਹਾ ਹੀ ਬੈਟਿੰਗ ਤੇ ਫਿਲਡਿੰਗ ਕੋਚ ਸਮੇਤ ਹੋਰ ਅਹੁਦਿਆਂ ਨਾਲ ਹੈ। ਹਾਲਾਂਕਿ, ਅਗਲੇ 45 ਦਿਨਾਂ ਲਈ ਕੋਚ ਰਵੀ ਸ਼ਾਸਤਰੀ ਤੇ ਹੋਰ ਸਪੋਰਟ ਸਟਾਫ ਟੀਮ ਨਾਲ ਬਣੇ ਰਹਿਣਗੇ। ਰਵੀ ਸ਼ਾਸਤਰੀ ਐਂਡ ਟੀਮ ਸਤੰਬਰ ਤਕ ਚੱਲਣ ਵਾਲੇ ਵੈਸਟਇੰਡੀਜ਼ ਦੌਰੇ ਤਕ ਟੀਮ ਨਾਲ ਰਹੇਗੀ।

Posted By: Amita Verma