ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਬੀਸੀਆਈ ਨੇ ਭਾਰਤੀ ਕ੍ਰਿਕਟ 'ਚ ਚੱਲਦੇ ਆ ਰਹੇ ਉਮਰ ਤੇ ਮੂਲ ਨਿਵਾਸ ਧੋਖਾਧੜੀ ਨੂੰ ਰੋਕਣ ਲਈ ਸਖ਼ਤ ਕਦਮ ਉਠਾਇਆ ਹੈ। ਬੀਸੀਸੀਆਈ ਭਾਰਤ 'ਚ ਕ੍ਰਿਕਟ ਦੇ ਖੇਡ ਲਈ ਗਵਰਨਿੰਗ ਬਾਡੀ ਦੇ ਰੂਪ 'ਚ ਇਹ ਪੱਕਾ ਕਰਨ ਲਈ ਜ਼ਿੰਮੇਵਾਰ ਹੈ ਕਿ ਏਜ ਗਰੁੱਪ ਟੂਰਨਾਮੈਂਟ 'ਚ ਖਿਡਾਰੀਆਂ ਦੀ ਹਿੱਸੇਦਾਰੀ ਲਈ ਇਕ ਪੱਧਰ ਪੱਕਾ ਕਰਨ ਲਈ ਸਹੀ ਜਾਂਚ ਤੇ ਪ੍ਰੋਟੋਕਾਲ ਅਪਣਾਏ ਜਾਣ।

ਕ੍ਰਿਕਟ 'ਚ ਉਮਰ ਤੇ ਮੂਲ ਨਿਵਾਸ ਧੋਖਾਧੜੀ ਨੂੰ ਰੋਕਣ ਲਈ ਬੀਸੀਸੀਆਈ ਨੇ ਵਾਧੂ ਉਪਾਆਂ ਨੂੰ ਅਪਨਾਉਣ ਦਾ ਫੈਸਲਾ ਕੀਤਾ ਹੈ, ਜੋ ਕਿ ਬੀਸੀਸੀਆਈ ਏਜ ਗਰੁੱਪ ਟੂਰਨਾਮੈਂਟ 'ਚ ਹਿੱਸਾ ਲੈਣ ਵਾਲੇ ਸਾਰੇ ਕ੍ਰਿਕਟਰਾਂ ਲਈ ਸੀਜ਼ਨ 2020-21 ਤੋਂ ਲਾਗੂ ਹੋਣਗੇ। Voluntary disclosure ਯੋਜਨਾ ਤਹਿਤ ਅਜਿਹੇ ਖਿਡਾਰੀ ਜੋ ਸਵੈ-ਇੱਛਾ ਨਾਲ ਐਲਾਨ ਕਰਦੇ ਹਨ ਕਿ ਉਨ੍ਹਾਂ ਨੇ ਪਹਿਲਾਂ ਫਰਜ਼ੀ ਜਾਂ ਛੇੜਛਾੜ ਕੀਤੇ ਗਏ ਦਸਤਾਵੇਜ਼ਾਂ ਨੂੰ ਜਮ੍ਹਾ ਕਰ ਕੇ ਆਪਣੀ ਜਨਮ ਤਰੀਕ 'ਚ ਹੇਰਫੇਰ ਕੀਤਾ ਹੈ, ਉਨ੍ਹਾਂ ਨੂੰ ਮੁਅੱਤਲ ਨਹੀਂ ਕੀਤਾ ਜਾਵੇਗਾ ਤੇ ਜੇਕਰ ਉਹ ਆਪਣੀ ਅਸਲ ਜਨਮ ਤਰੀਕ ਦਾ ਖ਼ੁਲਾਸਾ ਕਰਦੇ ਹਨ ਤਾਂ ਉਚਿਤ ਏਜ ਗਰੁੱਪ ਪੱਧਰ 'ਤੇ ਹਿੱਸਾ ਲੈਣ ਦੀ ਆਗਿਆ ਦਿੱਤੀ ਜਾਵੇਗੀ।

ਹਾਲਾਂਕਿ ਜੇਕਰ ਪੰਜੀਕ੍ਰਿਤ ਖਿਡਾਰੀ ਤੱਥਾਂ ਦਾ ਖ਼ੁਲਾਸਾ ਨਹੀਂ ਕਰਦੇ ਹਨ ਤਾਂ ਬੀਸੀਸੀਆਈ ਵੱਲੋਂ ਨਕਲੀ ਜਾਂ ਛੇੜਛਾੜ ਕੀਤੇ ਗਏ ਡੇਟ ਆਫ ਬਰਥ ਪਰੂਫ ਦੇ ਦਸਤਾਵੇਜ਼ ਜਮ੍ਹਾ ਕੀਤੇ ਗਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਦੋ ਸਾਲ ਲਈ ਬੈਨ ਕਰ ਦਿੱਤਾ ਜਾਵੇਗਾ। ਦੋ ਸਾਲ ਦੇ ਨਿਲੰਬਨ ਦੇ ਪੂਰਾ ਹੋਣ ਦੇ ਬਾਅਦ ਉਨ੍ਹਾਂ ਨੂੰ ਏਜ ਗਰੁਪ ਟੂਰਨਾਮੈਂਟ 'ਚ ਹਿੱਸਾ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਬੀਸੀਆਈ ਦੇ ਉਮਰ ਵਰਗ ਦੇ ਟੂਰਨਾਮੈਂਟ ਦੇ ਨਾਲ-ਨਾਲ ਇਕਾਈਆਂ ਵੱਲੋਂ ਕਰਵਾਏ ਉਮਰ ਵਰਗ ਦੇ ਟੂਰਨਾਮੈਂਟ ਤੋਂ ਵੀ ਉਨ੍ਹਾਂ ਨੂੰ ਮੁਅੱਤਲ ਰੱਖਿਆ ਜਾਵੇਗਾ। ਅਜਿਹਾ ਇਸੇ ਸੀਜ਼ਨ ਤੋਂ ਹੋਵੇਗਾ।

ਬੀਸੀਸੀਆਈ ਨੇ ਸਾਫ ਕਰ ਦਿੱਤਾ ਹੈ ਕਿ ਸੀਨੀਅਰ ਪੁਰਸ਼ਾਂ ਤੇ ਮਹਿਲਾਵਾਂ ਸਮੇਤ ਮੂਲ ਨਿਵਾਸ ਧੋਖਾਧੜੀ ਕਰਨ ਵਾਲੇ ਸਾਰੇ ਕ੍ਰਿਕਟਰਾਂ 'ਤੇ ਦੋ ਸਾਲ ਦੀ ਰੋਕ ਲਗਾਈ ਜਾਵੇਗੀ। ਸਵੈਇਛੁੱਕ ਖੁਲਾਸਾ ਸਕੀਮ ਉਨ੍ਹਾਂ ਕ੍ਰਿਕਟਰਾਂ ਲਈ ਲਾਗੂ ਨਹੀਂ ਹੁੰਦੀ ਹੈ, ਜਿਨ੍ਹਾਂ ਨੇ ਮੂਲ ਨਿਵਾਸ ਧੋਖਾਧੜੀ ਕੀਤੀ ਹੈ। ਬੀਸੀਸੀਆਈ ਅੰਡਰ-16 ਵਰਗ ਦੇ ਟੂਰਨਾਮੈਂਟ ਲਈ ਸਿਰਫ ਉਨ੍ਹਾਂ ਖਿਡਾਰੀਆਂ ਨੂੰ ਰਜਿਸਟਰਡ ਕੀਤਾ ਜਾਵੇਗਾ, ਜਿਨ੍ਹਾਂ ਦੀ ਉਮਰ 14-16 ਸਾਲ ਦੇ ਵਿਚ ਹੋਵੇ। ਉਥੇ ਅੰਡਰ-19 ਖੇਡਣ ਲਈ ਜਮ੍ਹਾ ਕੀਤੇ ਕਿਸੇ ਖਿਡਾਰੀ ਦੇ ਦਸਤਾਵੇਜ਼ 'ਚ ਦੋ ਸਾਲ ਦਾ ਅੰਤਰ ਆਇਆ ਜਾਂਦਾ ਹੈ ਤਾਂ ਉਸ ਨੂੰ ਵੀ ਦੋ ਸਾਲ ਲਈ ਏਜ ਗਰੁੱਪ ਤੋਂ ਬੈਨ ਕੀਤਾ ਜਾਵੇਗਾ।

ਇਸ ਬਾਰੇ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਹੈ ਕਿ ਅਸੀਂ ਸਾਰੇ ਉਮਰ ਸਮੂਹਾਂ 'ਚ ਇਕ ਬਰਾਬਰ ਮੈਦਾਨ ਪ੍ਰਦਾਨ ਕਰਨ ਲਈ ਵਤਚਬੱਧ ਹਾਂ। ਬੀਸੀਸੀਆਈ ਉਮਰ 'ਚ ਧੋਖਾਧੜੀ ਦਾ ਮੁਕਾਬਲਾ ਕਰਨ ਲਈ ਕਦਮ ਚੁੱਕ ਰਹੀ ਹੈ ਤੇ ਹੁਣ ਆਗਾਮੀ ਘਰੇਲੂ ਪੱਧਰ ਤੋਂ ਵੀ ਸਖ਼ਤ ਕਦਮ ਉਠਾ ਰਹੀ ਹੈ। ਜੋ ਲੋਕ ਆਪਣੀ ਬੁਰਾਈ ਦਾ ਖੁਲਾਸਾ ਨਹੀਂ ਕਰਦੇ ਹਨ ਉਨ੍ਹਾਂ ਨੂੰ ਭਾਰੀ ਸਜ਼ਾ ਦਿੱਤੀ ਜਾਵੇਗੀ ਤੇ ਦੋ ਸਾਲ ਲਈ ਰੋਕ ਲਾਈ ਜਾਵੇਗੀ। ਉਥੇ ਸਕੱਤਰ ਜੈ ਸ਼ਾਹ ਨੇ ਕਿਹਾ ਕਿ ਬੀਸੀਸੀਆਈ ਨੇ ਇਸ 'ਤੇ ਜ਼ੀਰੋ ਟਾਲਰੈਂਸ ਨੀਤੀ ਅਪਨਾਉਣ ਦਾ ਫੈਸਲਾ ਕੀਤਾ ਹੈ।

Posted By: Sunil Thapa