ਨਵੀਂ ਦਿੱਲੀ, ਜੇਐਨਐਨ : IPL 2021 schedule : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਆਈਪੀਐਲ 2021 ਦੀਆਂ ਤਾਰੀਕਾਂ ਦਾ ਐਲਾਨ ਕਰ ਦਿੱਤਾ ਹੈ। ਆਈਪੀਐਲ ਦੇ 14ਵੇਂ ਸੀਜ਼ਨ ਦੀ ਸ਼ੁਰੂਆਤ 9 ਅਪ੍ਰੈਲ ਤੋਂ ਹੋਵੇਗੀ ਜਦਕਿ ਇਸ ਦੀ ਸਮਾਪਤੀ ਭਾਵ ਫਾਈਨਲ ਮੁਕਾਬਲਾ 30 ਮਈ ਨੂੰ ਖੇਡਿਆ ਜਾਵੇਗਾ। ਆਈਪੀਐਲ ਦਾ ਪਹਿਲਾ ਮੈਚ 9 ਅਪ੍ਰੈਲ ਨੂੰ ਚੇਨਈ 'ਚ ਖੇਡਿਆ ਜਾਵੇਗਾ ਜਦ ਕਿ ਫਾਈਨਲ ਮੁਕਾਬਲਾ 30 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ।

ਆਈਪੀਐਲ ਗਵਰਨਿੰਗ ਕੌਂਸਲਿੰਗ ਦੀ ਐਤਵਾਰ ਨੂੰ ਹੋਈ ਬੈਠਕ 'ਚ ਇਸ ਸੀਜ਼ਨ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ, ਨਾਲ ਹੀ ਇਸ ਵਾਰ ਕੁਝ ਛੇ ਵੈਨਿਊ 'ਤੇ ਸਾਰੇ ਮੁਕਾਬਲੇ ਖੇਡੇ ਜਾਣਗੇ। ਇਨ੍ਹਾਂ 'ਚ ਅਹਿਮਦਾਬਾਦ ਬੇਂਗਲੁਰੂ, ਚੇਨੱਈ, ਦਿੱਲੀ, ਮੁੰਬਈ ਤੇ ਕੋਲਕਾਤਾ ਸ਼ਾਮਲ ਹੈ। 9 ਅਪ੍ਰੈਲ ਨੂੰ ਚੇਨੱਈ 'ਚ ਜੋ ਮੁਕਾਬਲਾ ਖੇਡਿਆ ਜਾਵੇਗਾ ਉਹ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਮੁੰਬਈ ਇੰਡੀਅਨਜ਼ ਤੇ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਰਾਇਲ ਚੈਲੰਜਰਜ਼ ਬੈਂਗਲੌਰ 'ਚ ਹੋਵੇਗਾ।

ਆਈਪੀਐਲ ਦੇ 14ਵੇਂ ਸੀਜ਼ਰ ਦੇ ਸਾਰੇ ਪਲੇਆਫ ਮੁਕਾਬਲੇ ਤੇ ਫਾਈਨਲ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਵਾਰ ਲੀਗ ਸਟੇਜ 'ਚ ਸਾਰੀਆਂ ਟੀਮਾਂ ਟਾਰ ਵੈਨਿਊ 'ਤੇ ਆਪਣੇ-ਆਪਣੇ ਮੈਚ ਖੇਡਣਗੇ ਤੇ 56 ਲੀਗ ਮੈਚਾਂ 'ਚ ਚੇਨਈ, ਮੁੰਬਈ, ਕੋਲਕਾਤਾ ਤੇ ਬੈਂਗਲੁਰੂ 'ਚ 10-10 ਮੈਚ ਕਰਵਾਏ ਜਾਵੇਗਾ ਜਦ ਕਿ ਅਹਿਮਦਾਬਾਦ ਤੇ ਦਿੱਲੀ 'ਚ 8-8 ਲੀਗ ਮੈਚਾਂ ਕਰਵਾਇਆ ਜਾਵੇਗਾ। ਇੱਥੇ ਕਰਨ ਵਾਲੀ ਗੱਲ ਇਹ ਹੈ ਕਿ ਸਾਰੇ ਮੁਕਾਬਲੇ ਨਿਊਟ੍ਰਲ ਵੈਨਿਊ 'ਤੇ ਖੇਡੇ ਜਾਣਗੇ ਤੇ ਕੋਈ ਵੀ ਟੀਮ ਆਪਣੇ ਘਰ 'ਚ ਮੈਚ ਨਹੀਂ ਖੇਡੇਗੀ।

ਇਸ ਸੀਜ਼ਨ 'ਚ 11 ਦਿਨ ਅਜਿਹੇ ਹੋਣਗੇ ਜਿਸ ਦਿਨ ਦੋ-ਦੋ ਮੈਚ ਖੇਡੇ ਜਾਣਗੇ। ਜਿਸ ਦਿਨ ਦੋ ਮੁਕਾਬਲੇ ਹੋਣਗੇ ਉਸ ਦਿਨ ਦੁਪਹਿਰ ਦਾ ਮੈਚ 3:30 PM 'ਤੇ ਸ਼ੁਰੂ ਹੋਵੇਗਾ। ਜਦ ਕਿ ਰਾਤ ਦਾ ਮੈਚ 7:30 PM ਤੇ ਸ਼ੁਰੂ ਹੋਵੇਗਾ। ਪਿਛਲੇ ਸਾਲ ਕੋਵਿਡ-19 ਦੀ ਵਜ੍ਹਾ ਨਾਲ ਯੂਏਈ 'ਚ ਇਸ ਆਯੋਜਨ ਕੀਤਾ ਗਿਆ ਸੀ ਪਰ ਇਸ ਵਾਰ ਬੀਸੀਸੀਆਈ ਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਸੀਜ਼ਨ ਦਾ ਆਯੋਜਨ ਸਫਲਤਾਪੂਰਵਕ ਆਪਣੀ ਧਰਤੀ 'ਤੇ ਹੀ ਕੀਤਾ ਜਾਵੇਗਾ। ਸ਼ੁਰੂਆਤ 'ਚ ਸਾਰੇ ਮੁਕਾਬਲੇ ਕਲੋਜ ਡੋਰ ਦੇ ਪਿੱਛੇ ਹੀ ਖੇਡੇ ਜਾਣਗੇ ਜਦ ਕਿ ਬਾਅਦ 'ਚ ਦਰਸ਼ਕਾਂ ਨੂੰ ਅੰਦਰ ਜਾਣ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ।

Posted By: Ravneet Kaur