ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਮੰਗਲਵਾਰ 4 ਮਈ ਨੂੰ ਇਕ ਵੱਡਾ ਫ਼ੈਸਲਾ ਲੈਂਦੇ ਹੋਏ ਇੰਡੀਅਨ ਪ੍ਰੀਮੀਅਰ ਲੀਗ ਦਾ ਮੌਜੂਦਾ ਸੀਜ਼ਨ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ। ਇਕ ਤੋਂ ਬਾਅਦ ਇਕ ਲਗਾਤਾਰ ਕੋਰੋਨਾ ਨਾਲ ਖਿਡਾਰੀਆਂ ਦੇ ਇਨਫੈਕਟਿਡ ਹੋਣ ਦੀਆਂ ਖ਼ਬਰਾਂ ਦੌਰਾਨ ਬੋਰਡ ਨੂੰ ਇਹ ਮੁਸ਼ਕਲ ਫ਼ੈਸਲਾ ਲੈਣ 'ਤੇ ਵਿਚਾਰ ਕਰਨਾ ਪਿਆ। ਸੋਮਵਾਰ ਨੂੰ ਕੋਲਕਾਤਾ ਨਾਈਟਰਾਈਡਰਜ਼ ਦੇ ਵਰੁਣ ਚੱਕਰਵਰਤੀ ਤੇ ਸੰਦੀਪ ਵਾਰੀਅਰ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ।

ਮੰਗਲਵਾਰ ਨੂੰ ਵੀ ਸਨਰਾਈਜ਼ਰਜ਼ ਹੈਦਰਾਬਾਦ ਦੇ ਵਿਕਟਕੀਪਰ ਰਿੱਧੀਮਾਨ ਸਾਹਾ ਤੇ ਦਿੱਲੀ ਕੈਪੀਟਲਜ਼ ਦੇ ਸਪਿੱਨਰ ਅਮਿਤ ਮਿਸ਼ਰਾ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਬੀਸੀਸੀਆਈ ਨੇ ਮੰਗਲਵਾਰ ਨੂੰ ਦੱਸਿਆ, ਇੰਡੀਅਨ ਪ੍ਰੀਮੀਅਰ ਲੀਗ ਦੀ ਗਵਰਨਿੰਗ ਕੌਂਸਲ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਐਮਰਜੈਂਸੀ ਬੈਠਕ 'ਚ ਇਸ ਗੱਲ ਦੀ ਅਹਿਮ ਸਹਿਮਤੀ ਬਣੀ। ਅਸੀਂ ਸਾਰਿਆਂ ਨੇ ਆਈਪੀਐੱਲ 2021 ਦੇ ਇਸ ਸੀਜ਼ਨ ਨੂੰ ਤੁਰੰਤ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ।

BCCI ਖਿਡਾਰੀਆਂ ਨੂੰ ਸਪੋਰਟ ਸਟਾਫ ਜਾਂ ਹੋਰ ਵੀ ਜਿਹੜੇ ਲੋਕ ਇਸ ਟੂਰਨਾਮੈਂਟ ਨਾਲ ਜੁੜੇ ਰਹੇ, ਦੀ ਸੁਰੱਖਿਆ ਨਾਲ ਕਿਸੇ ਤਰ੍ਹਾਂ ਦਾ ਵੀ ਸਮਝੌਤਾ ਨਹੀਂ ਕਰ ਸਕਿਆ। ਇਹ ਫ਼ੈਸਲਾ ਸਾਰਿਆਂ ਦੀ ਸੁਰੱਖਿਆ, ਸਿਹਤ ਤੇ ਉਨ੍ਹਾਂ ਦੀ ਬਿਹਤਰੀ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਗਿਆ ਹੈ। ਇਹ ਕਾਫੀ ਮੁਸ਼ਕਲ ਸਮਾਂ ਹੈ, ਖਾਸਕਰ ਭਾਰਤ 'ਚ ਅਤੇ ਅਸੀਂ ਅਜਿਹੇ ਸਮੇਂ ਆਪਣੇ ਲੋਕਾਂ 'ਚ ਕੁਝ ਪਾਜ਼ੇਟਿਵਿਟੀ ਤੇ ਉਤਸ਼ਾਹ ਭਰਨ ਦੀ ਕੋਸ਼ਿਸ਼ ਕੀਤੀ। ਪਰ ਹੁਣ ਇਸ ਟੂਰਨਾਮੈਂਟ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਵਿਚ ਸ਼ਾਮਲ ਸਾਰੇ ਲੋਕ ਹੁਣ ਘਰ ਪਰਤ ਜਾਣਗੇ ਆਪਣੇ ਪਰਿਵਾਰ ਤੇ ਕਰੀਬੀਆਂ ਕੋਲੋ ਤਾਂ ਜੋ ਇਸ ਪ੍ਰੀਖਿਆ ਦੀ ਘੜੀ ਉਹ ਆਪਣਿਆਂ ਨਾਲ ਰਹਿ ਸਕਣ।

Posted By: Seema Anand