ਨਵੀਂ ਦਿੱਲੀ : ਟੀਮ ਇੰਡੀਆ ਤੇ ਵੈਸਟਇੰਡੀਜ਼ ਵਿਚਕਾਰ ਵੀਰਵਾਰ 22 ਅਗਸਤ ਨੂੰ ਦੋ ਮੈਚਾਂ ਦੀ ਟੈਸਟ ਸੀਰੀਜ਼ ਸ਼ੁਰੂ ਹੋ ਰਹੀ ਹੈ। ਆਈਸੀਸੀ ਵਰਲਡ ਚੈਂਪੀਅਨਸ਼ਿਪ 'ਚ ਟੀਮ ਇੰਡੀਆ ਤੇ ਵੈਸਟਇੰਡੀਜ਼ ਦੇ ਆਉਣ ਵਾਲੇ ਮੈਚ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ BCCI ਨੇ ਆਪਣੇ ਟੀਮ ਦੇ ਖਿਡਾਰੀਆਂ ਨੂੰ ਵੱਡੀ ਸਲਾਹ ਦਿੱਤੀ ਹੈ।

ਦਰਅਸਲ, ਬੀਸੀਸੀਆਈ ਨੇ ਲਾਡਰੈਂਸ ਟੈਸਟ ਮੈਚ 'ਚ ਸਟੀਵ ਸਿਮਥ ਨੂੰ ਸਿਰ 'ਤੇ ਲੱਗੀ ਗੇਂਦ ਤੋਂ ਸਬਕ ਲੈਦਿਆਂ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਨੇਕ ਗਾਰਡ ਵਾਲਾ ਹੈਲਮੇਟ ਪਾਉਣ ਦੀ ਸਲਾਹ ਦਿੱਤੀ ਹੈ। ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਬੀਸੀਸੀਆਈ ਨੇ ਖਿਡਾਰੀਆਂ ਨੂੰ ਕਿਹਾ ਹੈ ਕਿ ਉਹ ਆਪਣੀ ਸੁਰੱਖਿਆ ਲਈ ਨੇਕ ਗਾਰਡ ਵਾਲਾ ਹੈਲਮੇਟ ਪਾ ਸਕਦੇ ਹਨ।

ਦੱਸਣਯੋਗ ਹੈ ਕਿ ਲਾਡਰੈਂਸ ਟੈਸਟ ਦੇ ਚੌਥੇ ਦਿਨ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਰਫਾ ਆਰਚਰ ਦੀ ਇਕ ਤੇਜ਼ ਰਫਤਾਰ ਤੋਂ ਆਈ ਬਾਊਂਸਰ ਗੇਂਦ ਸਟੀਵ ਸਿਮਥ ਦੇ ਸਿਰ ਦੇ ਪਿੱਛੇ ਜਾ ਕੇ ਲੱਗੀ ਸੀ। ਜਿਸ ਤੋਂ ਬਾਅਦ ਉਹ ਜ਼ਮੀਨ 'ਤੇ ਡਿੱਗ ਗਏ।

Posted By: Amita Verma