ਨਵੀਂ ਦਿੱਲੀ, ਆਨਲਾਈਨ ਡੈਸਕ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਬੁੱਧਵਾਰ 15 ਸਤੰਬਰ ਨੂੰ ਵੱਡੀ ਇੰਡੀਅਨ ਪ੍ਰੀਮੀਅਰ ਲੀਗ ਨਾਲ ਜੁੜਿਆ ਵੱਡਾ ਐਲਾਨ ਕੀਤਾ ਹੈ। ਬੋਰਡ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਟੂਰਨਾਮੈਂਟ ਦੇ 14ਵੇਂ ਸੀਜ਼ਨ ਦੇ ਬਚੇ ਹੋਏ ਮੁਕਾਬਲਿਆਂ ਦਾ ਮਜ਼ਾ ਦਰਸ਼ਕ ਸਟੇਡੀਅਮ 'ਚ ਜਾ ਕੇ ਲੈ ਸਕਣਗੇ।

ਆਈਪੀਐੱਲ ਦੇ 14ਵੇਂ ਸੀਜ਼ਨ ਦੇ ਬਚੇ ਹੋਏ ਮੁਕਾਬਲਿਆਂ ਦੀ ਸ਼ੁਰੂਆਤ 19 ਸਤੰਬਰ ਤੋਂ ਯੂਏਈ 'ਚ ਕੀਤੀ ਜਾ ਰਹੀ ਹੈ। ਪਹਿਲਾ ਮੈਚ 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਜ਼ ਦੇ ਵਿਚਕਾਰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਣਾ ਹੈ। ਇਹ ਮੁਕਾਬਲਾ ਕਈ ਮਾਅਨੇ 'ਚ ਅਹਿਮ ਹੋਣ ਵਾਲਾ ਹੈ ਕਿਉਂਕਿ ਆਈਪੀਐੱਲ ਦੇ ਸੀਜ਼ਨ ਦੇ ਦੂਸਰੇ ਹਿੱਸੇ ਦੀ ਸ਼ੁਰੂ ਹੋ ਰਹੀ ਹੈ, ਉਹ ਵੀ ਲੰਬੇ ਸਮੇਂ ਬਾਅਦ ਦਰਸ਼ਕਾੰ ਨੂੰ ਸਟੇਡੀਅਮ 'ਚ ਜਾਣ ਦੀ ਇਜਾਜ਼ਤ ਹੋਵੇਗੀ।

BCCI ਵੱਲੋਂ ਮੇਲ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਮੈਚ ਖੇਡਣ ਵਾਲੇ ਚਾਹਵਾਨ ਫੈਨਜ਼ ਹੁਣ ਇਸ ਦਾ ਮਜ਼ਾ ਲੈ ਸਕਦੇ ਹਨ। 16 ਸਤੰਬਰ ਯਾਨੀ ਵੀਰਵਾਰ ਤੋਂ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਜਾਵੇਗੀ। ਇਸ ਨੂੰ IPL ਦੀ ਅਧਿਕਾਰਤ ਵੈੱਬਸਾਈਟ ਜ਼ਰੀਏ ਬੁੱਕ ਕੀਤਾ ਜਾ ਸਕੇਗਾ। www.iplt20.com 'ਤੇ ਟਿਕਟ ਬੁੱਕ ਕਰਨ ਦੀ ਸਹੂਲਤ ਮਿਲੇਗੀ।

ਮਾਰਚ ਵਿਚ ਟੂਰਨਾਮੈਂਟ ਦੀ ਸ਼ੁਰੂਆਤ ਹੋਈ ਸੀ ਪਰ ਟੀਮ ਬਬਲ 'ਚ ਖਿਡਾਰੀਆਂ ਦੇ ਕੋਰੋਨਾ ਇਨਫੈਕਟਿਡ ਪਾਏ ਜਾਣ ਤੋਂ ਬਾਅਦ ਇਸ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਸੀ। 19 ਸਤੰਬਰ ਤੋਂ 15 ਅਕਤੂਬਰ ਦੇ ਵਿਚਕਾਰ ਹੁਣ ਇਸ ਨੂੰ ਦੁਬਾਰਾ UAE 'ਚ ਕਰਵਾਇਆ ਜਾ ਰਿਹਾ ਹੈ।

Posted By: Seema Anand