ਨਵੀਂ ਦਿੱਲੀ, ਜੇਐਨਐਨ : IPL 2021 ਕ੍ਰਿਕਟ ਫੈਂਨਜ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਭਾਵ ਬੀਸੀਸੀਆਈ ਨੇ ਇਕ ਖ਼ੁਸ਼ਖਬਰੀ ਇੰਡੀਅਨ ਪ੍ਰੀਮੀਅਰ ਲੀਗ ਭਾਵ ਆਈਪੀਐਲ ਦੇ 14ਵੇਂ ਸੀਜਨ ਦੇ ਆਯੋਜਨ ਨੂੰ ਲੈ ਕੇ ਦਿੱਤੀ ਹੈ। ਬੀਸੀਸੀਆਈ ਨੇ ਆਈਪੀਐਲ 2021 ਦਾ ਸ਼ਡਿਊਲ ਜਾਰੀ ਕਰਦੇ ਹੋਏ ਵੱਡਾ ਐਲਾਨ ਕੀਤਾ ਹੈ ਤੇ ਕ੍ਰਿਕਟ ਫੈਂਨਜ਼ ਨੂੰ ਇਕ ਬੁਰੀ ਖਬਰ ਵੀ ਸੁਣਾਈ ਹੈ। ਹਾਲਾਂਕਿ ਇਹ ਫੈਸਲਾ ਫੈਂਨਜ ਤੇ ਖਿਡਾਰੀਆਂ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਗਿਆ ਹੈ। ਦਰਅਸਲ ਬੀਸੀਸੀਆਈ ਨੇ ਫੈਸਲਾ ਕੀਤਾ ਹੈ ਕਿ ਆਈਪੀਐਲ ਦਾ ਪਹਿਲਾ ਹਾਫ ਬਿਨਾਂ ਦਰਸ਼ਕਾਂ ਦੇ ਕਰਵਾਇਆ ਜਾਵੇਗਾ ਕਿਉਂਕਿ ਕੋਰੋਨਾ ਵਾਇਰਸ ਮਹਾਮਾਰੀ ਹਾਲੇ ਵੀ ਜਾਰੀ ਹੈ ਤੇ ਲਗਾਤਾਰ ਕੇਸ ਸਾਹਮਣੇ ਆ ਰਹੇ ਹਨ।ਇਸੇ ਵਜ੍ਹਾ ਕਾਰਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਫੈਂਨਜ ਨੂੰ ਸਟੇਡੀਅਮ 'ਚ ਬੈਠ ਕੇ ਮੈਚ ਦੇਖਣ ਦੀ ਮਨਜ਼ੂਰੀ ਘੱਟ ਤੋਂ ਘੱਟ ਪਹਿਲੇ ਹਾਫ ਲਈ ਨਹੀਂ ਦਿੱਤੀ। ਹਾਲਾਂਕਿ ਇਕ ਚੰਗੀ ਗੱਲ ਇਹ ਹੈ ਕਿ ਦੂਜੇ ਹਾਫ਼ 'ਚ ਫੈਂਨਜ ਨੂੰ ਸਟੇਡੀਅਮ 'ਚ ਬੈਠ ਕੇ ਮੈਚ ਦੇਖਣ ਦੀ ਮਨਜ਼ੂਰੀ ਮਿਲ ਸਕਦੀ ਹੈ।

Posted By: Ravneet Kaur