ਜੇਐੱਨਐੱਨ, ਨਵੀਂ ਦਿੱਲੀ : Ind vs Eng ODI Schedule : ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ T20 ਇੰਟਰਨੈਸ਼ਨਲ ਸੀਰੀਜ਼ ਖ਼ਤਮ ਹੋ ਗਈ ਹੈ। ਚਾਰ ਮੈਚਾਂ ਦੀ ਟੈਸਟ ਸੀਰੀਜ਼ 'ਚ ਮਹਿਮਾਨ ਟੀਮ ਇੰਗਲੈਂਡ ਨੂੰ 3-1 ਨਾਲ ਹਰਾਉਣ ਤੋਂ ਬਾਅਦ ਮੇਜ਼ਬਾਨ ਭਾਰਤੀ ਟੀਮ ਨੇ ਪੰਜ ਮੈਚਾਂ ਦੀ ਟੀ20 ਸੀਰੀਜ਼ ਵਿਚ ਇੰਗਲੈਂਡ ਨੂੰ ਧੂੜ ਚਟਾਈ ਹੈ। ਭਾਰਤ ਨੇ ਇੰਗਲੈਂਡ ਨੂੰ ਟੀ20 ਸੀਰੀਜ਼ 'ਚ 3-2 ਨਾਲ ਹਰਾਇਆ ਹੈ। ਹੁਣ ਦੋਵਾਂ ਦੇਸ਼ਾਂ ਵਿਚਕਾਰ ਵਨਡੇ ਸੀਰੀਜ਼ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿਸ ਦੇ ਸ਼ਡਿਊਲ ਤੇ ਹੋਰ ਮਹੱਤਵਪੂਰਨ ਚੀਜ਼ਾਂ ਬਾਰੇ ਤੁਹਾਡੇ ਲਈ ਜਾਣਨਾ ਜ਼ਰੂਰੀ ਹੈ।

ਭਾਰਤ ਅਤੇ ਇੰਗਲੈਂਡ ਵਿਚਕਾਰ ਤਿੰਨ ਮੈਚਾਂ ਦੀ ਵਨਡੇ ਇੰਟਰਨੈਸ਼ਨਲ ਸੀਰੀਜ਼ ਦੀ ਸ਼ੁਰੂਆਤ 23 ਮਾਰਚ ਤੋਂ ਹੋ ਰਹੀ ਹੈ। ਵਨਡੇ ਸੀਰੀਜ਼ ਦੇ ਸਾਰੇ ਮੁਕਾਬਲੇ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਸੰਘ ਸਟੇਡੀਅਮ 'ਚ ਖੇਡੇ ਜਾਣਗੇ। ਮਹਿਮਾਨ ਟੀਮ ਇੰਗਲੈਂਡ ਟੈਸਟ ਤੇ ਟੀ20 ਸੀਰੀਜ਼ ਨੂੰ ਹਾਰ ਗਈ ਹੈ। ਅਜਿਹੇ ਵਿਚ ਇੰਗਲਿਸ਼ ਟੀਮ ਵਨਡੇ ਸੀਰੀਜ਼ 'ਚ ਫ਼ਤਹਿ ਹਾਸਲਵ ਕਰਨ ਦੇ ਇਰਾਦੇ ਨਾਲ ਉਤਰੇਗੀ। ਅਜਿਹੇ ਵਿਚ ਵਨਡੇ ਸੀਰੀਜ਼ ਵੀ ਟੀ20 ਤੇ ਟੈਸਟ ਸੀਰੀਜ਼ ਦੀ ਤਰ੍ਹਾਂ ਰੋਮਾਂਚਕ ਹੋਵੇਗੀ। ਹਾਲਾਂਕਿ, ਵਨਡੇ ਸੀਰੀਜ਼ ਲਈ ਦਰਸ਼ਕਾਂ ਨੂੰ ਸਟੇਡੀਅਮ 'ਚ ਬੈਠ ਕੇ ਮੈਚ ਦੇਖਣ ਦੀ ਇਜਾਜ਼ਤ ਨਹੀਂ ਹੈ, ਕਿਉਂਕਿ ਸੂਬਾ ਸਰਕਾਰ ਨੇ ਇਸ 'ਤੇ ਪਾਬੰਦੀ ਲਗਾ ਦਿੱਤੀ ਹੈ।

ਕੀ ਹੈ Ind vs Eng ODI ਮੈਚਾਂ ਦੀ ਟਾਈਮਿੰਗ ਤੇ ਲਾਈਵ ਸਟ੍ਰੀਮਿੰਗ

ਪੰਜ ਮੈਚਾਂ ਦੀ ਟੀ20 ਸੀਰੀਜ਼ ਦੇ ਸਾਰੇ ਮੁਕਾਬਲੇ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਤੋਂ ਖੇਡੇ ਗਏ ਸਨ ਜਦਕਿ ਵਨਡੇ ਮੈਚ ਦੁਪਹਿਰੇ ਡੇਢ ਵਜੇ ਤੋਂ ਖੇਡੇ ਜਾਣਗੇ। ਇਕ ਵਜੇ ਇਨ੍ਹਾਂ ਮੁਕਾਬਲਿਆਂ ਲਈ ਟਾਸ ਹੋਵੇਗਾ। ਇਕ ਦਿਨਾਂ ਸੀਰੀਜ਼ ਦੇ ਸਾਰੇ ਮੁਕਾਬਲੇ ਸਟਾਰ ਸਪੋਰਟਸ ਨੈੱਟਵਰਕ 'ਤੇ ਲਾਈਵ ਦੇਖੇ ਜਾ ਸਕਦੇ ਹਨ। ਉੱਥੇ ਹੀ, ਲਾਈਵ ਸਟ੍ਰੀਮਿੰਗ ਲਈ ਡਿਜ਼ਨੀ ਪਲੱਸ ਹੌਟਸਟਾਰ 'ਤੇ ਲਾਗਇਨ ਕਰਨਾ ਪਵੇਗਾ। ਇਸ ਤੋਂ ਇਲਾਵਾ Jio ਨੈੱਟਵਰਕ ਵਾਲੇ ਗਾਹਕ Jio TV 'ਤੇ ਮੁਕਾਬਲੇ ਲਾਈਵ ਦੇਖ ਸਕਦੇ ਹਨ।

ਪਹਿਲਾ ਮੈਚ ਮੰਗਲਵਾਰ 23 ਮਾਰਚ ਨੂੰ, ਜਦਕਿ ਦੂਸਰਾ ਮੈਚ ਸ਼ੁੱਕਰਵਾਰ 26 ਮਾਰਚ ਨੂੰ ਖੇਡਿਆ ਜਾਵੇਗਾ। ਉੱਥੇ ਹੀ, ਸੀਰੀਜ਼ ਦਾ ਆਖ਼ਰੀ ਮੈਚ ਐਤਵਾਰ 28 ਮਾਰਚ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੋਵਾਂ ਟੀਮਾਂ ਦੇ ਖਿਡਾਰੀ ਆਈਪੀਐੱਲ 'ਚ ਰੁੱਝ ਜਾਣਗੇ ਤੇ ਜਿਹੜੇ ਖਿਡਾਰੀ ਆਈਪੀਐੱਲ 'ਚ ਕਿਸੇ ਫ੍ਰੈਂਚਾਇਜ਼ੀ ਦਾ ਹਿੱਸਾ ਨਹੀਂ ਹਨ, ਉਹ ਆਪਣੇ ਘਰ ਜਾ ਸਕਣਗੇ। ਇਸ ਦੇ ਲਈ ਬੀਸੀਸੀਆਈ ਨੇ ਵਿਵਸਥਾ ਕੀਤੀ ਹੋਈ ਹੈ। ਆਈਪੀਐੱਲ ਦਾ 14ਵਾਂ ਸੀਜ਼ਨ ਮੁੰਬਈ ਬਨਾਮ ਬੈਂਗਲੌਰ ਮੈਚ ਦੇ ਨਾਲ 9 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ।

Ind vs Eng ODI Series Schedule

ਪਹਿਲਾ ਮੈਚ - 23 ਮਾਰਚ (ਮੰਗਲਵਾਰ) - ਦੁਪਹਿਰੇ 1.30 ਵਜੇ ਤੋਂ ਪੁਣੇ 'ਚ

ਦੂਸਰਾ ਮੈਚ- 26 ਮਾਰਚ (ਸ਼ੁੱਕਰਵਾਰ) - ਦੁਪਹਿਰੇ 1.30 ਵਜੇ ਤੋਂ ਪੁਣੇ 'ਚ

ਤੀਸਰਾ ਮੈਚ - 28 ਮਾਰਚ (ਐਤਵਾਰ) - ਦੁਪਹਿਰੇ 1.30 ਵਜੇ ਪੁਣੇ 'ਚ

Posted By: Seema Anand