ਜੇਐੱਨਐੱਨ, ਨਵੀਂ ਦਿੱਲੀ : ਜੁਲਾਈ 'ਚ ਭਾਰਤੀ ਟੀਮ ਨੇ ਸ਼੍ਰੀਲੰਕਾ ਦਾ ਦੌਰਾ ਕਰਨ ਸੀ, ਇੱਥੇ ਦੋਵਾਂ ਦੇਸ਼ਾਂ ਦੇ ਵਿਚਕਾਰ ਸੀਮਿਤ ਓਵਰਾਂ ਦੀ ਸੀਰੀਜ਼ ਪ੍ਰਸਤਾਵਿਤ ਸੀ, ਪਰ ਕੋਰੋਨਾ ਵਾਇਰਸ ਦੇ ਕਾਰਨ ਕ੍ਰਿਕਟ ਦੀਆਂ ਗਤੀਵਿਧੀਆਂ ਬੰਦ ਹਨ। ਇਸ ਸੀਰੀਜ਼ 'ਤੇ ਵੀ ਇਸ ਵਾਇਰਸ ਦਾ ਸੰਕਟ ਮੰਡਰਾ ਰਿਹਾ ਹੈ। ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਜਦ ਵਿਦੇਸ਼ ਯਾਤਰਾ ਨਾਲ ਪਾਬੰਦੀ ਹੱਟ ਜਾਵੇਗੀ, ਤਾਂ ਅਸੀਂ ਕੋਈ ਫੈਸਲਾ ਸ਼੍ਰੀਲੰਕਾ 'ਚ ਹੋਣ ਵਾਲੀ ਵਨਡੇ ਤੇ ਟੀ20 ਸੀਰੀਜ਼ 'ਤੇ ਲੈ ਸਕਦੇ ਹਨ।


ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਬਾਰਤੀ ਟੀਮ ਤਿੰਨ ਮੈਚਾਂ ਦੀ ਵਨਡੇ ਤੇ ਤਿੰਨ ਮੈਚਾਂ ਦੀ ਟੀ20 ਅੰਤਰਰਾਸ਼ਟਰੀ ਸੀਰੀਜ਼ ਲਈ ਜੁਲਾਈ 'ਚ ਸ਼੍ਰੀਲੰਕਾ ਜਾਣ ਵਾਲੀ ਸੀ, ਪਰ ਕੋਵਿਡ-19 ਮਹਾਮਾਰੀ ਦੇ ਕਾਰਨ ਹੁਣ ਇਸ 'ਤੇ ਫੈਸਲਾ ਨਹੀਂ ਹੋਇਆ ਹੈ। ਅਰੁਣ ਧੁਮਣ ਨੇ ਰਾਇਟਰਜ਼ ਨਾਲ ਫੋਨ 'ਤੇ ਗੱਲ ਕਰਦੇ ਹੋਏ ਕਿਹਾ ਹੈ, ਇਸ ਦੌਰੇ ਲਈ ਕੋਈ ਫੈਸਲਾ ਨਹੀਂ ਲਿਆ ਗਿਆ।


ਭਾਰਤ 'ਚ 31 ਮਈ ਤਕ ਦੇ ਲਈ ਫਿਰ ਤੋਂ ਲਾਕਡਾਊਨ ਕਰ ਦਿੱਤਾ ਗਿਆ। ਕੇਂਦਰ ਸਰਕਾਰ ਨੇ ਸਟੇਡੀਅਮ ਤੇ ਸਪੋਰਟਸ ਕਾਮਪਲੈਕਸ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ, ਪਰ ਦਰਸ਼ਕਾਂ ਨੂੰ ਸਟੇਡੀਅਮ 'ਚ ਆਉਣ ਦੀ ਆਗਿਆ ਨਹੀਂ ਹੈ। ਖਿਡਾਰੀ ਪ੍ਰੈਕਟਿਸ ਕਰ ਸਕਦੇ ਹਨ, ਪਰ ਮੈਚਾਂ ਭਾਰਤ 'ਚ ਨਹੀਂ ਹੋਣਗੇ, ਕਿਉਂਕਿ ਇੱਥੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਇਕ ਲੱਖ ਦੇ ਪਾਰ ਹੋ ਗਈ ਹੈ, ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।

Posted By: Sarabjeet Kaur