ਸੇਂਟ ਲੂਸੀਆ: ਵੈਸਟ ਇੰਡੀਜ਼ ਅਤੇ ਇੰਗਲੈਂਡ ਵਿਚਕਾਰ ਤੀਸਰੇ ਟੈਸਟ ਮੈਚ 'ਚ ਇਕ ਰੋਮਾਂਚਕ ਵਾਕਿਆ ਹੋਇਆ। ਜਦੋਂ ਆਊਟ ਹੋਣ ਬਾਅਦ ਬੱਲੇਬਾਜ਼ ਨੂੰ ਦੁਬਾਰਾ ਮੈਦਾਨ 'ਤੇ ਬੁਲਾ ਕੇ ਬੱਲੇਬਾਜ਼ੀ ਕਰਵਾਈ ਗਈ। ਇਹ ਸਭ ਆਈਸੀਸੀ ਦੇ ਨਵੇਂ ਨਿਯਮਾਂ ਦਾ ਕਾਰਨ ਸੰਭਵ ਹੋਇਆ। ਇੰਗਲੈਂਡ ਦੀ ਪਹਿਲੀ ਪਾਰੀ 277 ਦੌੜਾਂ 'ਤੇ ਖ਼ਤਮ ਹੋਈ। ਜਵਾਬ 'ਚ ਖ਼ਬਰ ਲਿਖੇ ਜਾਣ ਤਕ ਮੇਜ਼ਬਾਨ ਵਿੰਡੀਜ਼ ਨੇ 25 ਓਵਰਾਂ 'ਚ 59 ਦੌੜਾਂ 'ਤੇ 4 ਵਿਕਟ ਗੁਆ ਦਿੱਤੇ ਸਨ।

ਇਸ ਤੋਂ ਪਹਿਲਾਂ ਵਿੰਡੀਜ਼ ਦੇ ਅਲਜਾਰੀ ਜੋਸਫ਼ ਦੇ 70 ਵੇਂ ਓਵਰ ਦੀ ਆਖ਼ਰੀ ਗੇਂਦ 'ਤੇ ਬੇਨ ਸਟੋਕਸ ਨੇ ਪੁਲ ਸ਼ਾਟ ਖੇਡਿਆ ਅਤੇ ਗੇਂਦ ਜੋਸਫ਼ ਦੇ ਹੱਥਾਂ 'ਚ ਸਮਾ ਗਈ। ਅੰਪਾਇਰ ਨੇ ਆਊਟ ਦਿੱਤਾ।

ਸਟੋਕਸ ਨੇ ਉਸ ਸਮੇਂ 88 ਗੇਂਦਾਂ 'ਤੇ 52 ਦੌੜਾਂ ਬਣਾ ਖੇਡ ਰਹੇ ਸਨ। ਜੌਨੀ ਬੇਅਰਸਟੋ ਮੈਦਾਨ 'ਤੇ ਆ ਗਏ ਸਨ। ਮਗਰ ਤੀਸਰੇ ਅੰਪਾਇਰ ਨੇ ਜਦੋਂ ਗੇਂਦ ਜਾਂਚੀ ਤਾਂ ਉਹ No Ball ਸੀ। ਸਟੋਕਸ ਜਾ ਚੁੱਕੇ ਸਨ ਅਤੇ ਉਨ੍ਹਾਂ ਨੂੰ ਦੁਬਾਰਾ ਬੁਲਾਇਆ ਗਿਆ। ਸਟੋਕਸ ਨੇ ਬਾਅਦ 'ਚ 79 ਦੌੜਾਂ ਬਣਾ ਕੇ ਆਊਟ ਹੋਏ।

ਜੇਕਰ ਖੇਡ ਸ਼ੁਰੂ ਹੋ ਜਾਂਦਾ ਤਾਂ ਨਹੀਂ ਖੇਡ ਸਕਦੇ ਸੀ ਸਟੋਕਸ

ਸਾਬਕਾ ਬੀਸੀਸੀਆਈ ਪੈਨਲ ਅੰਪਾਇਰ ਰਾਜੀਵ ਰਿਸੋੜਕਰ ਦੇ ਅਨੁਸਰ ਪਹਿਲਾਂ ਨਿਯਮ ਇਹ ਸੀ ਕਿ ਜੇਕਰ ਬੱਲੇਬਾਜ਼ ਮੈਦਾਨ ਛੱਡ ਦਿੰਦਾ ਹੈ ਤਾਂ ਉਸ ਨੂੰ ਵਾਪਸ ਨਹੀਂ ਬੁਲਾ ਸਕਦੇ ਸੀ। ਪਰ ਕਈ ਮੌਕਿਆਂ 'ਤੇ ਬੱਲੇਬਾਜ਼ਾਂ ਨੂੰ ਬੁਲਾਇਆ ਗਿਆ ਹੈ। ਹੁਣ ਆਈਸੀਸੀ ਨੇ ਨਿਯਮ ਬਦਲ ਦਿੱਤਾ ਹੈ। ਨਵੇਂ ਨਿਯਮ ਅਨੁਸਾਰ ਅੰਪਾਇਰ ਨੇ ਮੈਦਾਨ ਨਾ ਛੱਡਿਆ ਹੋਵੇ ਅਤੇ ਅਗਲੀ ਗੇਂਦ ਨਾ ਕੀਤੀ ਹੋਵੇ ਤਾਂ ਬੱਲੇਬਾਜ਼ ਨੂੰ ਬੁਲਾਇਆ ਜਾ ਸਕਦਾ ਹੈ।

Posted By: Akash Deep