ਜੇਐੱਨਐੱਨ, ਨਵੀਂ ਦਿੱਲੀ : PINK Ball Test: ਭਾਰਤ ਬਨਾਮ ਬੰਗਲਾਦੇਸ਼ ਵਿਚਕਾਰ ਖੇਡੇ ਜਾ ਰਹੇ ਪਹਿਲੇ ਡੇ-ਨਾਈਟ ਟੈਸਟ ਮੈਚ ਨੂੰ ਲੈ ਕੇ ਦਰਸ਼ਕਾਂ ਦਾ ਜ਼ੋਸ਼ ਚਰਮ 'ਤੇ ਹੈ। ਡੇ-ਨਾਈਟ ਮੈਚ ਹੋਣ ਕਾਰਨ ਇਹ ਮੁਕਾਬਲਾ ਪਿੰਕ ਬਾਲ ਨਾਲ ਖੇਡਿਆ ਜਾ ਰਿਹਾ ਹੈ। ਇਸ ਕਾਰਨ ਇਸ ਨੂੰ ਪਿੰਕ ਬਾਲ ਟੈਸਟ ਮੈਚ ਵੀ ਨਾਂ ਦਿੱਤਾ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਦੋਵਾਂ ਟੀਮਾਂ ਅੱਜ ਪਹਿਲੀ ਵਾਰ ਪਿੰਕ ਬਾਲ ਟੈਸਟ ਮੈਚ ਖੇਡਣ ਲਈ ਮੈਦਾਨ 'ਚ ਉਤਰ ਰਹੀਆਂ ਹਨ।

ਪਹਿਲੀ ਵਾਰ ਭਾਰਤ-ਬੰਗਲਾਦੇਸ਼ ਵਿਚਕਾਰ ਖੇਡੇ ਜਾ ਰਹੇ ਟੈਸਟ ਮੈਚ ਨੂੰ ਲੈ ਕੇ ਦਰਸ਼ਕਾਂ ਦਾ ਜ਼ੋਸ਼ ਚਰਮ 'ਤੇ ਹੈ। ਪਿੰਕ ਬਾਲ ਟੈਸਟ ਮੁਕਾਬਲੇ ਨੂੰ ਲੈ ਕੇ ਦੋਵਾਂ ਟੀਮਾਂ ਤੋਂ ਲਗਾਤਾਰ ਪ੍ਰਕਿਰਿਆਵਾਂ ਆ ਰਹੀਆਂ ਹਨ। ਖਿਡਾਰੀਆਂ ਲਈ ਵੀ ਰਾਤ ਨੂੰ ਲਾਈਟ 'ਚ ਪਿੰਕ ਬਾਲ ਦਾ ਸਾਹਮਣਾ ਕਰਨਾ ਆਸਾਨ ਨਹੀਂ ਹੋਵੇਗਾ।

ਨਿਊਜ਼ ਏਜੰਸੀ ANI ਮੁਤਾਬਿਕ ਇਸ ਟੈਸਟ ਮੁਕਾਬਲੇ ਦੌਰਾਨ ਬੰਗਾਲਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀ ਕੋਲਕਾਤਾ ਦੇ ਈਡਨ ਗਾਰਡੇਨ ਕ੍ਰਿਕਟ ਸਟੇਡੀਅਮ 'ਚ ਮੌਜੂਦ ਰਹੇਗੀ। ਉਹ ਵਿਸ਼ੇਸ਼ ਤੌਰ 'ਤੇ ਇਸ ਮੈਚ ਲਈ ਭਾਰਤ ਆਈ ਹੈ। ਸ਼ੁੱਕਰਵਾਰ ਸਵੇਰੇ ਉਹ ਕੋਲਕਾਤਾ ਪਹੁੰਚ ਚੁੱਕੀ ਹੈ। ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਸਟੇਡੀਅਮ 'ਚ ਮੌਜੂਦ ਰਹੇਗੀ। ਦੋਵਾਂ ਆਗੂਆਂ ਦੀ ਮੌਜੂਦਗੀ ਨੂੰ ਦੇਖਦਿਆਂ ਹੋਏ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ।

Posted By: Amita Verma