ਪੀਟੀਆਈ, ਨਵੀਂ ਦਿੱਲੀ : ਬੰਗਲਾਦੇਸ਼ ਕ੍ਰਿਕਟ ਬੋਰਡ ਚਾਹੁੰਦਾ ਹੈ ਕਿ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਸਾਈਕਲ ਨੂੰ ਅੱਗੇ ਵਧਾਏ, ਕਿਉਂਕਿ ਬੰਗਲਾਦੇਸ਼ ਕ੍ਰਿਕਟ ਬੋਰਡ ਨੂੰ ਨਹੀਂ ਲੱਗਦਾ ਹੈ ਕਿ ਉਨ੍ਹਾਂ ਦੇ ਜੋ 8 ਮੈਚ ਹਾਲੇ ਤਕ ਕੋਰੋਨਾ ਵਾਇਰਸ ਕਾਰਨ ਕਾਰਨ ਰੱਦ ਹੋਏ ਹਨ, ਉਨ੍ਹਾਂ ਨੂੰ ਜਲਦੀ ਕਰਵਾਇਆ ਜਾ ਸਕਦਾ ਹੈ। ਕੋਰੋਨਾ ਵਾਇਰਸ ਕਾਰਨ ਇੰਟਰਨੈਸ਼ਨਲ ਕ੍ਰਿਕਟ ਕੈਲੰਡਰ ਕਾਫੀ ਪ੍ਰਭਾਵਿਤ ਹੋਇਆ ਹੈ। ਜਿਸ 'ਚ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਵੀ ਸ਼ਾਮਿਲ ਹੈ, ਜੋ ਪਿਛਲੇ ਸਾਲ ਇਕ ਅਗਸਤ ਨੂੰ ਸ਼ੁਰੂ ਹੋਈ ਸੀ।

ਬੰਗਲਾਦੇਸ਼ ਦੀ ਟੀਮ ਨੇ ਜੋ 8 ਟੈਸਟ ਖੇਡਣੇ ਸਨ, ਉਸ 'ਚ ਇਕ ਮੈਚ ਪਾਕਿਸਤਾਨ ਖ਼ਿਲਾਫ਼ ਅਪ੍ਰੈਲ 'ਚ, ਦੋ ਮੈਚਾਂ ਦੀ ਟੈਸਟ ਸੀਰੀਜ਼ ਜੂਨ 'ਚ ਆਸਟ੍ਰੇਲੀਆ ਖ਼ਿਲਾਫ਼, ਦੋ ਮੈਚਾਂ ਦੀ ਟੈਸਟ ਸੀਰੀਜ਼ ਨਿਊਜ਼ੀਲੈਂਡ ਖ਼ਿਲਾਫ਼ ਅਤੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਸ਼੍ਰੀਲੰਕਾ ਖ਼ਿਲਾਫ਼ ਖੇਡਣੀ ਸੀ। ਇਨ੍ਹਾਂ 'ਚੋਂ ਇਕ ਵੀ ਸੀਰੀਜ਼ ਦਾ ਪ੍ਰਬੰਧ ਬੰਗਲਦੇਸ਼ ਕ੍ਰਿਕਟ ਬੋਰਡ ਨਹੀਂ ਕਰ ਸਕਿਆ ਹੈ। ਬੀਸੀਬੀ ਕ੍ਰਿਕਟ ਸੰਚਾਲਨ ਦੇ ਪ੍ਰਧਾਨ ਅਕਰਮ ਖ਼ਾਨ ਨੇ ਕ੍ਰਿਕਟਰਾਂ ਨੂੰ ਦੱਸਿਆ ਕਿ ਉਨ੍ਹਾਂ ਲਈ ਕਾਫੀ ਪਰੇਸ਼ਾਨੀ ਖੜ੍ਹੀ ਹੋ ਗਈ ਹੈ।

ਬੀਸੀਬੀ ਅਧਿਕਾਰੀ ਨੇ ਕਿਹਾ ਹੈ, ਜਦੋਂ ਤਕ ਮੌਜੂਦਾ ਆਈਸੀਸੀ ਟੈਸਟ ਚੈਂਪੀਅਨਸ਼ਿਪ ਚੱਕਰ ਨੂੰ ਵਿਸਤਾਰਿਤ ਨਹੀਂ ਕੀਤਾ ਜਾਂਦਾ, ਉਦੋਂ ਤਕ ਕੋਈ ਰਸਤਾ ਨਹੀਂ ਹੈ ਕਿ ਅਸੀਂ ਪਹਿਲਾਂ ਚੱਕਰ ਦੇ ਨਿਰਧਾਰਿਤ ਸਮਾਂ-ਸੀਮਾ 'ਚ ਉਨ੍ਹਾਂ ਅੱਠ ਟੈਸਟ ਮੈਚਾਂ ਨੂੰ ਖੇਡ ਸਕੀਏ। ਅਸੀਂ ਅੱਗੇ ਦੇਖ ਰਹੇ ਹਾਂ ਕਿ ਆਈਸੀਸੀ ਵਰਲਡ ਚੈਂਪੀਅਨਸ਼ਿਪ ਦੇ ਨਾਲ ਕੀ ਕਰਦਾ ਹੈ, ਕਿਉਂਕਿ ਜਦੋਂ ਤਕ ਇਸ 'ਚ ਫੇਰਬਦਲ ਨਹੀਂ ਕੀਤਾ ਜਾਂਦਾ ਹੈ, ਉਦੋਂ ਤਕ ਰੱਦ ਕੀਤੇ ਗਏ ਅੱਠ ਟੈਸਟ ਮੈਚਾਂ ਨੂੰ ਖੇਡਣ ਦੀ ਸ਼ਾਇਦ ਹੀ ਕੋਈ ਸੰਭਾਵਨਾ ਹੈ।

ਟੈਸਟ ਕ੍ਰਿਕਟ ਨੂੰ ਮਜ਼ਬੂਤੀ ਦੇਣ ਲਈ ਸ਼ੁਰੂ ਕੀਤੀ ਗਈ ਵਿਸ਼ਵ ਟੈਸਟ ਚੈਂਪੀਅਨਸ਼ਿਪ 'ਚ 12 ਟੈਸਟ ਖੇਡਣ ਵਾਲੇ ਦੇਸ਼ਾਂ 'ਚੋਂ ਨੌਂ ਸ਼ਾਮਿਲ ਹਨ, ਜੋ ਦੋ ਸਾਲ ਦੇ ਚੱਕਰ 'ਚ ਇੱਕ-ਦੂਸਰੇ ਦਾ ਸਾਹਮਣਾ ਕਰਦੇ ਹਨ। ਸਾਰੇ ਦੇਸ਼ਾਂ ਨੂੰ ਛੇ ਟੈਸਟ ਸੀਰੀਜ਼ ਖੇਡਣ ਲਈ ਨਿਰਧਾਰਿਤ ਕੀਤਾ ਗਿਆ ਸੀ। ਇਸ 'ਚ ਤਿੰਨ ਸੀਰੀਜ਼ ਘਰ 'ਚ ਅਤੇ ਤਿੰਨ ਦੂਸਰੀ ਟੀਮ ਦੀ ਮੇਜ਼ਬਾਨੀ 'ਚ ਖੇਡਣੀ ਹੈ, ਪਰ ਸਾਰੇ ਦੇਸ਼ ਇਕ ਹੀ ਸੰਖਿਆ ਦੀ ਟੈਸਟ ਸੀਰੀਜ਼ ਨਹੀਂ ਖੇਡਦੇ। ਦੋ ਦੇਸ਼ਾਂ 'ਚ ਹੋਣ ਵਾਲੀ ਇਸ ਦੋ-ਪੱਖੀ ਸੀਰੀਜ਼ 'ਚ 120 ਅੰਕ ਲੱਗੇ ਹੋਣਗੇ।

Posted By: Ramanjit Kaur