ਅਲ ਅਮੀਰਾਤ (ਪੀਟੀਆਈ) : ਸਲਾਮੀ ਬੱਲੇਬਾਜ਼ ਮੁਹੰਮਦ ਨਈਮ ਦੀਆਂ 64 ਦੌੜਾਂ ਤੇ ਸ਼ਾਕਿਬ ਅਲ ਹਸਨ (42) ਨਾਲ ਤੀਜੀ ਵਿਕਟ ਲਈ ਕੀਤੀ ਗਈ 80 ਦੌੜਾਂ ਦੀ ਭਾਈਵਾਲੀ ਨਾਲ ਬੰਗਲਾਦੇਸ਼ ਨੇ ਆਈਸੀਸੀ ਮਰਦ ਟੀ-20 ਵਿਸ਼ਵ ਕੱਪ ਦੇ ਮੈਚ ਵਿਚ ਮੰਗਲਵਾਰ ਨੂੰ ਇੱਥੇ ਓਮਾਨ ਖ਼ਿਲਾਫ਼ ਕਰੋ ਜਾਂ ਮਰੋ ਦੇ ਮੈਚ ਵਿਚ 20 ਓਵਰਾਂ 'ਚ ਸਾਰੀਆਂ ਵਿਕਟਾਂ ਗੁਆ ਕੇ 153 ਦੌੜਾਂ ਬਣਾਈਆਂ। ਜਵਾਬ 'ਚ ਓਮਾਨ ਦੀ ਟੀਮ 20 ਓਵਰਾਂ 'ਚ ਨੌਂ ਵਿਕਟਾਂ 'ਤੇ 127 ਦੌੜਾਂ ਹੀ ਬਣਾ ਸਕੀ ਤੇ 26 ਦੌੜਾਂ ਨਾਲ ਮੈਚ ਹਾਰ ਗਈ। ਓਮਾਨ ਵੱਲੋਂ ਸਰਬੋਤਮ ਸਕੋਰ ਜਤਿੰਦਰ ਸਿੰਘ ਰਹੇ ਜਿਨ੍ਹਾਂ ਨੇ 40 ਦੌੜਾਂ ਬਣਾਈਆਂ। ਬੰਗਲਾਦੇਸ਼ ਵੱਲੋਂ ਗੇਂਦਬਾਜ਼ੀ ਕਰਦਿਆਂ ਮੁਸਤਫਿਜ਼ੁਰ ਰਹਿਮਾਨ ਨੇ 36 ਦੌੜਾਂ 'ਦੇ ਕੇ ਚਾਰ ਵਿਕਟਾਂ ਲਈਆਂ।

Posted By: Jatinder Singh