ਨਵੀਂ ਦਿੱਲੀ, ਜੇਐੱਨਐੱਨ : ਪਾਕਿਸਤਾਨ ਦੇ ਬਾਬਰ ਆਜ਼ਮ ਨੇ ਮੰਗਲਵਾਰ ਨੂੰ ਜਾਰੀ ਆਈਸੀਸੀ ਟੈਸਟ ਰੈਕਿੰਗ 'ਚ 5ਵਾਂ ਸਥਾਨ ਹਾਸਲ ਕਰਦੇ ਹੀ ਨਵੀਂ ਕਮਾਲ ਕਰ ਦਿਖਾਇਆ। ਬਾਬਰ ਨੇ ਤਿੰਨਾਂ ਫਾਰਮੇਟ 'ਚ ਚੋਟੀ ਦੇ ਪੰਜ 'ਚ ਜਗ੍ਹਾ ਬਣਾ ਕੇ ਖਾਸ ਉਪਲਬਧੀ ਹਾਸਲ ਕੀਤੀ। ਟੀ-20 ਤੇ ਵਨਡੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬਾਬਰ ਨੇ ਟੈਸਟ 'ਚ ਸੈਂਕੜਾ ਜੜਦੇ ਹੋਏ ਪਹਿਲੀ ਵਾਰ ਟੈਸਟ 'ਚ ਪੰਜਵੀਂ ਰੈਂਕਿੰਗ ਹਾਸਲ ਕੀਤੀ।

3 ਫਾਰਮੇਟ 'ਚ ਸਰਵਸ੍ਰੇਸ਼ਠ ਰੈਂਕਿੰਗ ਦੇ ਮਾਮਲੇ 'ਚ ਬਾਬਰ ਨੇ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ। ਪਾਕਿਸਤਾਨੀ ਟੀ-20 ਟੀਮ ਦੇ ਕਪਤਾਨ ਬਾਬਰ ਆਜ਼ਮ ਨੇ ਮੰਗਲਵਾਰ ਨੂੰ ਜਾਰੀ ਆਈਸੀਸੀ ਟੈਸਟ ਬੱਲੇਬਾਜ਼ੀ ਰੈਂਕਿੰਗ 'ਚ ਪੰਜਵਾਂ ਸਥਾਨ ਹਾਸਲ ਕੀਤਾ। ਇਹ ਟੈਸਟ 'ਚ ਬਾਬਰ ਦੀ ਹੁਣ ਤਕ ਦੀ ਸਭ ਤੋਂ ਬਿਹਤਰੀਨ ਰੈਂਕਿੰਗ ਹੈ। ਬੰਗਲਾਦੇਸ਼ ਖ਼ਿਲਾਫ਼ ਖੇਡੇ ਗਏ ਪਹਿਲੇ ਟੈਸਟ ਦੀ ਪਹਿਲੀ ਪਾਰੀ 'ਚ ਬਾਬਰ ਨੇ ਸ਼ਾਨਦਾਰ ਸੈਂਕੜਾ ਬਣਾਇਆ। ਉਨ੍ਹਾਂ 143 ਦੌੜਾਂ ਦੀ ਪਾਰੀ ਖੇਡੀ ਤੇ ਟੀਮ ਦੀ ਵੱਡੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ।

ਪਾਕਿਸਤਾਨੀ ਦੇ ਲਿਮਟਡ ਓਵਰ ਦੇ ਕਪਤਾਨ ਬਾਬਰ ਆਜ਼ਮ ਨੇ 26 ਟੈਸਟ ਮੈਚਾਂ 'ਚ 5 ਸੈਂਕੜਿਆਂ ਦੀ ਮਦਦ ਨਾਲ 1850 ਦੌੜਾਂ ਬਣਾਈਆਂ ਹਨ। ਵਨਡੇ 'ਚ ਉਨ੍ਹਾਂ ਨਾਮ 74 ਮੈਚਾਂ 'ਚ ਕੁੱਲ 3359 ਦੌੜਾਂ ਹਨ। ਵਨਡੇ 'ਚ ਬਾਬਰ ਨੇ ਕੁੱਲ 11 ਸੈਂਕੜੇ ਲਗਾਏ ਹਨ। 38 ਟੀ-20 ਮੈਚ ਖੇਡਣ ਵਾਲੇ ਬਾਬਰ ਨੇ ਕੁੱਲ 1471 ਦੌੜਾਂ ਬਣਾਈਆਂ ਹਨ। ਇਸ ਫਾਰਮੇਟ 'ਚ ਉਨ੍ਹਾਂ ਦੇ ਨਾਂ 13 ਅਰਧ-ਸੈਂਕੜੇ ਹਨ ਤੇ ਉਨ੍ਹਾਂ ਦੀ ਸਰਵਸ੍ਰੇਸ਼ਠ ਪਾਰੀ 97 ਦੌੜਾਂ ਦੀ ਹੈ।