v>

ਹੈਦਰਾਬਾਦ (ਪੀਟੀਆਈ) : ਹੈਦਰਾਬਾਦ ਕ੍ਰਿਕਟ ਸੰਘ (ਐੱਚਸੀਏ) ਦੇ ਪ੍ਰਧਾਨ ਤੇ ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰ-ਉਦ-ਦੀਨ ਨੇ ਇਸ ਸੈਸ਼ਨ 'ਚ ਆਈਪੀਐੱਲ ਮੈਚਾਂ ਨੂੰ ਹੈਦਰਾਬਾਦ 'ਚ ਕਰਵਾਉਣ ਦੀ ਹਮਾਇਤ ਕੀਤੀ ਹੈ। ਇਹ ਸ਼ਹਿਰ ਇਸ ਸਾਲ ਹੋਣ ਵਾਲੇ ਇਸ ਟੀ-20 ਟੂਰਨਾਮੈਂਟ ਲਈ ਮੇਜ਼ਬਾਨ ਸਥਾਨਾਂ 'ਚ ਸ਼ਾਮਲ ਨਹੀਂ ਹੈ। ਅਜ਼ਹਰ ਨੇ ਤੇਲੰਗਾਨਾ ਦੇ ਮੰਤਰੀ ਸੱਤਾਧਾਰੀ ਟੀਆਰਐੱਸ ਦੇ ਕਾਰਜਵਾਹਕ ਪ੍ਰਧਾਨ ਕੇਟੀ ਰਾਮਰਾਵ ਦੇ ਬੀਸੀਸੀਆਈ ਤੇ ਆਈਪੀਐੱਲ ਤੋੋਂ ਹੈਦਰਾਬਾਦ ਨੂੰ ਇਕ ਮੇਜ਼ਬਾਨ ਸਥਾਨ ਵਜੋਂ ਸ਼ਾਮਲ ਕਰਨ ਦੀ ਅਪੀਲ ਦੀ ਹਮਾਇਤੀ ਕੀਤੀ ਹੈ। ਅਜ਼ਹਰ ਨੇ ਟਵੀਟ ਕੀਤਾ ਕਿ ਮੈਂ ਕੇਟੀ ਰਾਮਰਾਵ ਦੀ ਅਪੀਲ ਦੀ ਪੁਰਜ਼ੋਰ ਹਮਾਇਤ ਕਰਦਾ ਹਾਂ। ਹੈਦਰਾਬਾਦ ਬੀਸੀਸੀਆਈ ਦੇ ਨਿਰਦੇਸ਼ਾਂ ਮੁਤਾਬਕ ਆਈਪੀਐੱਲ ਕਰਵਾਉਣ ਤੇ ਬਾਇਓ-ਬਬਲ ਤਿਆਰ ਕਰਨ 'ਚ ਪੂਰੀ ਤਰ੍ਹਾਂ ਨਾਲ ਸਮਰਥ ਹੈ।

Posted By: Susheel Khanna