ਜੇਐਨਐਨ, ਨਵੀਂ ਦਿੱਲੀ : ਸ਼ਨਿਚਰਵਾਰ ਦਾ ਦਿਨ ਸਾਰੇ ਭਾਰਤੀਆਂ ਲਈ ਬਹੁਤ ਅਹਿਮ ਸੀ। ਅੱਜ ਸਵੇਰ ਤੋਂ ਸੁਪਰੀਮ ਕੋਰਟ ਦੇ ਅਯੁੱਧਿਆ ਵਿਵਾਦਿਤ ਜ਼ਮੀਨ 'ਤੇ ਆਉਣ ਵਾਲੇ ਫੈਸਲੇ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਹਰ ਕੋਈ ਇਹੀ ਜਾਨਣਾ ਚਾਹੁੰਦਾ ਸੀ ਕਿ ਇਸ ਅਯੁੱਧਿਆ ਦੀ ਵਿਵਾਦਿਤ ਜ਼ਮੀਨ 'ਤੇ ਕੋਰਟ ਵੱਲੋਂ ਕੀ ਫੈਸਲਾ ਦਿੱਤਾ ਜਾਣਾ ਹੈ। ਸਾਬਕਾ ਭਾਰਤੀ ਓਪਨਰ ਵਰਿੰਦਰ ਸਹਿਵਾਗ ਨੇ ਸੁਪਰੀਮ ਕੋਰਟ ਵੱਲੋਂ ਫੈਸਲਾ ਦਿੱਤੇ ਜਾਣ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ 'ਤੇ ਅਾਪਣੀ ਗੱਲ ਕਹੀ।

ਸਹਿਵਾਗ ਨੇ ਟਵੀਟ ਕਰ ਭਗਵਾਨ ਸ੍ਰੀ ਰਾਮ ਦੀ ਇਕ ਫੋਟੋ ਵੀ ਪੋਸਟ ਕੀਤੀ ਅਤੇ ਲਿਖਿਆ, ' ਸ੍ਰੀਰਾਮ, ਜੈ ਰਾਮ, ਜੈ ਜੈ ਰਾਮ। ਇਹ ਫੈਸਲਾ ਆਉਣ ਤੋਂ ਬਾਅਦ ਸਹਿਵਾਗ ਦੀ ਖੁਸ਼ੀ ਸੀ ਜਿਸ ਨੂੰ ਉਨ੍ਹਾਂ ਨੇ ਆਪਣੇ ਫੈਨਸ ਨਾਲ ਸ਼ੇਅਰ ਕੀਤਾ

Posted By: Susheel Khanna