ਸਿਡਨੀ : ਆਸਟ੍ਰੇਲੀਆ ਨੇ ਵਿਸ਼ਵ ਕੱਪ ਲਈ ਸੋਮਵਾਰ ਨੂੰ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਜਿਸ ਵਿਚ ਸਾਬਕਾ ਕਪਤਾਨ ਸਟੀਵ ਸਮਿਥ ਤੇ ਧਮਾਕੇਦਾਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਗੇਂਦ ਨਾਲ ਛੇੜਛਾੜ ਵਿਵਾਦ ਕਾਰਨ ਇਕ ਸਾਲ ਦੀ ਪਾਬੰਦੀ ਸਹਿਣ ਤੋਂ ਬਾਅਦ ਦੋਵਾਂ ਖਿਡਾਰੀਆਂ ਦੀ ਰਾਸ਼ਟਰੀ ਟੀਮ ਵਿਚ ਵਾਪਸੀ ਹੋਈ ਹੈ। ਦੋਵੇਂ ਅਜੇ ਆਈਪੀਐੱਲ ਟੀਮ ਵਿਚ ਖੇਡ ਰਹੇ ਹਨ। ਹਾਲਾਂਕਿ ਵਿਸ਼ਵ ਕੱਪ 'ਚ ਟੀਮ ਦੀ ਅਗਵਾਈ ਆਰੋਨ ਫਿੰਚ ਕਰਨਗੇ। ਕੁਝ ਤਜਰਬੇਕਾਰ ਖਿਡਾਰੀਆਂ ਨੂੰ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਜੋਸ਼ ਹੇਜ਼ਲਵੁਡ ਤੇ ਪੀਟਰ ਹੈਂਡਸਕੋਂਬ ਨੂੰ ਟੀਮ ਵਿਚ ਥਾਂ ਨਹੀਂ ਮਿਲੀ। ਚੋਟੀ ਦੇ ਗੇਂਦਬਾਜ਼ ਮਿਸ਼ੇਲ ਸਟਾਰਕ ਦੀ ਵਾਪਸੀ ਹੋਈ ਹੈ ਜੋ ਸੱਟ ਕਾਰਨ ਪਿਛਲੇ ਕੁਝ ਸਮੇਂ ਤੋਂ ਕ੍ਰਿਕਟ ਤੌਂ ਦੂਰ ਰਹੇ ਸਨ। ਵਾਰਨਰ ਤੇ ਸਮਿਥ ਇਸ ਮਹੀਨੇ ਦੇ ਆਖਰ ਵਿਚ ਆਪਣੀਆਂ ਆਈਪੀਐੱਲ ਟੀਮਾਂ ਨੂੰ ਛੱਡ ਕੇ ਦੋ ਮਈ ਤੋਂ ਸ਼ੁਰੂ ਹੋ ਰਹੇ ਰਾਸ਼ਟਰੀ ਟੀਮ ਦੇ ਅਭਿਆਸ ਕੈਂਪ ਵਿਚ ਹਿੱਸਾ ਲੈਣਗੇ।

ਆਸਟ੍ਰੇਲੀਆਈ ਟੀਮ :

ਆਰੋਨ ਫਿੰਚ (ਕਪਤਾਨ), ਜੇਸਨ ਬੇਹਰਨਡਾਰਫ, ਐਲੇਕਸ ਕੈਰੀ (ਵਿਕਟਕੀਪਰ), ਨਾਥਨ ਕੂਲਟਰ-ਨਾਈਲ, ਪੈਟ ਕਮਿੰਸ, ਉਮਸਾਨ ਖਵਾਜਾ, ਨਾਥਨ ਲਿਓਨ, ਸ਼ਾਨ ਮਾਰਸ਼, ਗਲੇਨ ਮੈਕਸਵੈਲ, ਝੇਈ ਰਿਚਰਡਸਨ, ਸਟੀਵ ਸਮਿਥ, ਮਿਸ਼ੇਲ ਸਟਾਰਕ, ਮਾਰਕਸ ਸਟੋਈਨਿਸ, ਡੇਵਿਡ ਵਾਰਨਰ ਤੇ ਐਡਮ ਜ਼ਾਂਪਾ।