ਮੈਲਬੌਰਨ (ਆਈਏਐੱਨਐੱਸ) : ਆਸਟ੍ਰੇਲੀਆ ਤੇ ਵੈਸਟਇੰਡੀਜ਼ ਵਿਚਾਲੇ ਅਕਤੂਬਰ ਦੇ ਪਹਿਲੇ ਹਫ਼ਤੇ ਪ੍ਰਸਤਾਵਿਤ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਕ੍ਰਿਕਟ ਆਸਟ੍ਰੇਲੀਆ ਨੇ ਮੰਗਲਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਇਸ ਟੀ-20 ਸੀਰੀਜ਼ ਦੇ ਮੈਚ ਚਾਰ, ਛੇ ਤੇ ਨੌਂ ਅਕਤੂਬਰ ਨੂੰ ਖੇਡੇ ਜਾਣੇ ਸਨ। ਸੀਏ ਨੇ ਕਿਹਾ ਕਿ ਕ੍ਰਿਕਟ ਵੈਸਟਇੰਡੀਜ਼ ਦੇ ਨਾਲ ਮਿਲ ਕੇ ਅਸੀਂ ਅਕਤੂਬਰ 'ਚ ਕਵੀਨਜ਼ਲੈਂਡ ਵਿਚ ਹੋਣ ਵਾਲੀ ਟੀ-20 ਸੀਰੀਜ਼ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਨੂੰ ਆਈਸੀਸੀ ਟੀ-20 ਵਿਸ਼ਵ ਕੱਪ ਦੀ ਤਿਆਰੀ ਦੇ ਮੱਦੇਨਜ਼ਰ ਕਰਵਾਉਣ ਦੀ ਯੋਜਨਾ ਸੀ ਪਰ ਆਸਟ੍ਰੇਲੀਆ ਵਿਚ ਹੋਣ ਵਾਲੇ ਇਸ ਟੀ-20 ਵਿਸ਼ਵ ਕੱਪ ਨੂੰ ਹੁਣ 2021 ਜਾਂ 2022 ਤਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ।