style="text-align: justify;"> ਪਰਥ (ਏਐੱਫਪੀ) : ਆਰੋਨ ਫਿੰਚ (ਅਜੇਤੂ 52) ਤੇ ਡੇਵਿਡ ਵਾਰਨਰ (ਅਜੇਤੂ 48) ਦੀ ਸਲਾਮੀ ਜੋੜੀ ਦੇ ਸ਼ਾਨਦਾਰ ਪ੍ਰਦਸ਼ਨ ਦੇ ਦਮ 'ਤੇ ਆਸਟ੍ਰੇਲੀਆ ਨੇ ਸ਼ੁੱਕਰਵਾਰ ਨੂੰ ਪਰਥ ਵਿਚ ਖੇਡੇ ਗਏ ਤੀਜੇ ਟੀ-20 ਮੁਕਾਬਲੇ ਵਿਚ ਪਾਕਿਸਤਾਨ ਨੂੰ 10 ਵਿਕਟਾਂ ਨਾਲ ਹਰਾ ਕੇ ਸੀਰੀਜ਼ 2-0 ਨਾਲ ਜਿੱਤ ਲਈ। ਪਹਿਲਾਂ ਖੇਡਦੇ ਹੋਏ ਪਾਕਿਸਤਾਨ ਨੇ ਅੱਠ ਵਿਕਟਾਂ 'ਤੇ 106 ਦੌੜਾਂ ਬਣਾਈਆਂ। ਇਸ ਤੋਂ ਬਾਅਦ ਆਸਟ੍ਰੇਲੀਆ ਨੇ 11.5 ਓਵਰਾਂ 'ਚ ਬਿਨਾਂ ਕਿਸੇ ਨੁਕਸਾਨ ਦੇ ਜਿੱਤ ਦਰਜ ਕੀਤੀ। ਸਿਡਨੀ 'ਚ ਖੇਡਿਆ ਗਿਆ ਸੀਰੀਜ਼ ਦਾ ਮੈਚ ਬਾਰਿਸ਼ ਕਾਰਨ ਰੱਦ ਹੋ ਗਿਆ ਸੀ ਜਦਕਿ ਕੈਨਬਰਾ ਵਿਚ ਆਸਟ੍ਰੇਲੀਆ ਨੇ ਜਿੱਤ ਹਾਸਲ ਕੀਤੀ ਸੀ।