ਮੈਕੇ : ਆਸਟ੍ਰੇਲੀਆ ਨੇ ਪਹਿਲੇ ਮਹਿਲਾ ਵਨ ਡੇ ਮੈਚ ਵਿਚ ਜਿੱਤ ਦਰਜ ਕਰ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ। ਭਾਰਤੀ ਟੀਮ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 225 ਦੌੜਾਂ ਹੀ ਬਣਾ ਸਕੀ ਤੇ ਇਸ ਟੀਚੇ ਨੂੰ ਆਸਟ੍ਰੇਲੀਆ ਨੇ 41 ਓਵਰਾਂ ਵਿਚ ਇਕ ਵਿਕਟ 'ਤੇ 227 ਦੌੜਾਂ ਬਣਾ ਕੇ ਹਾਸਲ ਕਰ ਲਿਆ।

ਮਿਤਾਲੀ ਰਾਜ ਦਰਜਾਬੰਦੀ 'ਚ ਸਿਖਰ 'ਤੇ ਬਰਕਰਾਰ

ਦੁਬਈ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਮੰਗਲਵਾਰ ਨੂੰ ਆਈਸੀਸੀ ਮਹਿਲਾ ਵਨ ਡੇ ਰੈਂਕਿੰਗ ਵਿਚ ਸਿਖਰ 'ਤੇ ਕਾਇਮ ਹੈ। ਇਸ ਸੂਚੀ ਵਿਚ ਟਾਪ-10 ਵਿਚ ਸਮਿ੍ਤੀ ਮੰਧਾਨਾ ਵੀ ਸ਼ਾਮਲ ਹੈ ਜੋ ਸੱਤਵੇਂ ਸਥਾਨ 'ਤੇ ਹੈ। ਤਜਰਬੇਕਾਰ ਭਾਰਤੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਚੌਥੇ ਸਥਾਨ 'ਤੇ ਪੁੱਜ ਗਈ ਹੈ। ਹਰਫ਼ਨਮੌਲਾ 'ਚ ਦੀਪਤੀ ਸ਼ਰਮਾ ਚੌਥੇ ਸਥਾਨ 'ਤੇ ਹੈ।