ਦੁਬਈ (ਜੇਐੱਨਐੱਨ) : ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਭਾਰਤ ਖ਼ਿਲਾਫ਼ ਟੀ-20 ਵਿਸ਼ਵ ਕੱਪ ਵਿਚ ਹੁਣ ਤਕ ਹੋਏ ਪੰਜ ਮੈਚਾਂ ਵਿਚ ਹਾਰਨ ਦੇ ਸਵਾਲ 'ਤੇ ਕਿਹਾ ਕਿ ਰਿਕਾਰਡ ਤਾਂ ਬਣਦੇ ਹੀ ਟੁੱਟਣ ਲਈ ਹਨ ਤੇ ਅਸੀਂ ਪਿਛਲੇ ਮੈਚਾਂ 'ਤੇ ਧਿਆਨ ਨਹੀਂ ਦੇਣਾ ਚਾਹੁੰਦੇ। ਉਨ੍ਹਾਂ ਦੱਸਿਆ ਕਿ ਇੱਥੇ ਆਉਣ ਤੋਂ ਪਹਿਲਾਂ ਸਾਡੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ ਹੋਈ ਸੀ ਤੇ ਉਨ੍ਹਾਂ ਨੇ 1992 ਦੇ ਵਿਸ਼ਵ ਕੱਪ ਵਿਚ ਆਪਣੀ ਮਾਨਸਿਕਤਾ ਬਾਰੇ ਦੱਸਿਆ ਤੇ ਸਾਡਾ ਹੌਸਲਾ ਵਧਾਇਆ। ਉਨ੍ਹਾਂ ਦੱਸਿਆ ਕਿ ਪੀਸੀਬੀ ਪ੍ਰਧਾਨ ਰਮੀਜ਼ ਰਾਜਾ ਨੇ ਸਾਨੂੰ ਕਿਹਾ ਕਿ ਤੁਸੀਂ ਖ਼ੁਦ ਨੂੰ ਜਿੰਨਾ ਸ਼ਾਂਤ ਰੱਖੋਗੇ, ਓਨਾ ਚੰਗਾ ਰਹੇਗਾ।

Posted By: Jatinder Singh