ਜੇਐੱਨਐੱਨ, ਕ੍ਰਿਕਟਰ : ਕ੍ਰਿਕਟਰਸ ਸੋਸ਼ਲ ਮੀਡੀਆ 'ਤੇ ਲਗਾਤਾਰ ਐਕਟਿਵ ਰਹਿੰਦੇ ਹਨ ਤੇ ਕਈ ਵਾਰ ਉਨ੍ਹਾਂ ਦੇ ਟਵੀਟ 'ਤੇ ਪੋਸਟਾਂ ਸੁਰਖੀਆਂ 'ਚ ਬਣ ਜਾਂਦੀਆਂ ਹਨ। ਤਾਜ਼ਾ ਮਾਮਲਾ ਆਰ ਅਸ਼ਵਿਨ ਦੇ ਟਵੀਟ ਨਾਲ ਜੁੜਿਆ। ਅਸ਼ਵਿਨ ਨੇ ਰੋਹਿਤ ਸ਼ਰਮਾ ਤੇ ਕੁਲਦੀਪ ਯਾਦਵ ਨਾਲ ਇਕ ਫੋਟੋ ਸ਼ੇਅਰ ਕੀਤੀ ਹੈ। ਜਿਸ ਤੋਂ ਬਾਅਦ ਯੂਜਰਜ਼ ਨੇ ਹਾਰਦਿਕ ਪਾਂਡਿਆ ਤੇ ਕੇਐੱਲ ਰਾਹੁਲ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਦਰਅਸਲ ਇਸ ਫੋਟੋ 'ਚ ਇਹ ਖਿਡਾਰੀ ਕਾਫੀ ਪੀ ਰਹੇ ਹਨ ਪਰ ਅਸ਼ਵਿਨ ਵੱਲੋਂ ਦਿੱਤੇ ਫੋਟੋ ਕੈਪਸ਼ਨ ਤੇ ਫਿਰ ਉਸ 'ਤੇ ਰੋਹਿਤ ਸ਼ਰਮਾ ਦੇ ਕੁਮੈਂਟ ਨੇ ਇਸ ਟਵੀਟ ਨੂੰ ਸੁਰਖੀਆਂ 'ਚ ਲਿਆ ਦਿੱਤਾ।

ਦੱਸ ਦੇਈਏ ਕਿ ਭਾਰਤ ਤੇ ਵੈਸਟਇੰਡੀਜ਼ ਵਿਚਕਾਰ ਟੈਸਟ ਸੀਰੀਜ਼ ਹਾਲ ਹੀ 'ਚ ਖ਼ਤਮ ਹੋਇਆ। ਅਸ਼ਵਿਨ ਤੇ ਰੋਹਿਤ ਦੋਵੇਂ ਹੀ ਟੈਸਟ ਟੀਮ 'ਚ ਸ਼ਾਮਲ ਸਨ, ਪਰ ਉਨ੍ਹਾਂ ਨੂੰ ਪਲੇਇੰਗ ਇਲੈਵਨ 'ਚ ਸ਼ਾਮਲ ਨਹੀਂ ਕੀਤਾ ਗਿਆ। ਅਸ਼ਵਿਨ ਤੇ ਰੋਹਿਤ ਨੂੰ ਮੌਕਾ ਨਹੀਂ ਦਿੱਤੇ ਜਾਣ 'ਤੇ ਕਈ ਸਾਬਕਾ ਕ੍ਰਿਕਟਰਾਂ ਨੇ ਆਲੋਚਨਾ ਕੀਤੀ। ਫਿਲਹਾਲ ਅਸ਼ਵਿਨ ਇੰਗਲਿਸ਼ ਕਾਊਂਟੀ ਖੇਡ ਰਹੇ ਹਨ। ਇਕ ਦਿਨ ਪਹਿਲਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਫੈਨਜ਼ ਕਾਫੀ ਉਤਸਾਹਿਤ ਹੋਏ। ਕੁਝ ਯੂਜਰਜ਼ ਨੇ ਇਸ ਪੋਸਟ ਨੂੰ ਹਾਰਦਿਕ ਪਾਂਡਿਆ ਤੇ ਕੇਐੱਲ ਰਾਹੁਲ ਨਾਲ ਵੀ ਜੋੜਿਆ, ਜਦਕਿ ਇਹ ਦੋਵੇਂ ਖਿਡਾਰੀ ਇਸ ਤਸਵੀਰ 'ਚ ਹੈ ਹੀ ਨਹੀਂ। ਇਸ ਤਸਵੀਰ 'ਚ ਅਸ਼ਵਿਨ, ਰੋਹਿਤ ਤੇ ਕੁਲਦੀਪ ਯਾਦਵ ਨਾਲ ਬੈਠੇ ਹਨ ਤੇ ਕਾਫੀ ਪੀ ਰਹੇ ਹਨ। ਇਸ ਤਸਵੀਰ ਨਾਲ ਅਸ਼ਵਿਨ ਨੇ ਕੈਪਸ਼ਨ ਲਿਖਿਆ, 'ਕਾਫੀ ਦਾ ਇਕ ਕੱਪ ਹਮੇਸ਼ਾ ਤੁਹਾਨੂੰ ਇਕ ਅਜਿਹੀ ਕਹਾਣੀ ਸੁਣਾਦਾ ਹੈ ਜੋ ਤੁਸੀਂ ਪਹਿਲਾਂ ਨਹੀਂ ਸੁਣੀ ਹੋਵੇਗੀ। ਕੀ ਕਹਿੰਦੇ ਹੋ ਰੋਹਿਤ ਸ਼ਰਮਾ। ਅਸ਼ਵਿਨ ਨੇ ਇਸ ਫੋਟੋ ਨਾਲ ਰੋਹਿਤ ਤੇ ਕੁਲਦੀਪ ਯਾਦਵ ਨੂੰ ਵੀ ਟੈਗ ਕੀਤਾ। ਇਸ 'ਤੇ ਰੋਹਿਤ ਨੇ ਕੁਮੈਂਟ ਕੀਤਾ- ਬਹੁਤ ਸਹੀ। ਮੈਂ ਹੈਰਾਨ ਸੀ।'

Posted By: Amita Verma