ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਮ ਲੀਗ (IPL) ਦੇ 32ਵੇਂ ਮੈਚ 'ਚ ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 12 ਦੌੜਾਂ ਨਾਲ ਹਰਾ ਦਿੱਤਾ। ਪੰਜਾਬ ਦੀ ਇਸ ਜਿੱਤ ਤੋਂ ਬਾਅਦ ਪੂਰੇ ਖੇਮੇ 'ਚ ਖੁਸ਼ੀ ਦੀ ਲਹਿਰ ਦੌੜ ਗਈ, ਜਿਸ ਤੋਂ ਬਾਅਦ ਕਪਤਾਨ ਆਰ ਅਸ਼ਵਿਨ ਭੰਗੜਾ ਪਾਉਂਦੇ ਨਜ਼ਰ ਆਏ। ਅਸ਼ਵਿਨ ਦੇ ਭੰਗੜੇ ਦੀ ਵੀਡੀਓ ਨੂੰ ਪੰਜਾਬ ਦੀ ਟੀਮ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਪੋਸਟ ਕੀਤਾ ਹੈ। ਅਸ਼ਵਿਨ ਨੇ ਇਸ ਮੈਚ 'ਚ ਬੈਟ ਅਤੇ ਬਾਲ ਦੋਵਾਂ ਨਾਲ ਬਿਹਤਰੀਨ ਪ੍ਰਫਾਰਮੈਂਸ ਦਿੱਤੀ।


ਚੌਥੇ ਨੰਬਰ 'ਤੇ ਪਹੁੰਚੀ ਪੰਜਾਬ

ਇਹ ਕਿੰਗਜ਼ ਇਲਵੈਨ ਪੰਜਾਬ ਦੀ ਇਸ ਸ਼ੈਸਨ 'ਚ ਪੰਜਵੀਂ ਜਿੱਤ ਹੈ ਅਤੇ ਇਸ ਤੋਂ ਬਾਅਦ ਉਹ ਅੰਕ ਸੂਚੀ 'ਚ ਚੌਥੇ ਸਥਾਨ 'ਤੇ ਪਹੁੰਚ ਗਈ ਹੈ। ਇਸ ਜਿੱਤ ਤੋਂ ਬਾਅਦ ਟੀਮ ਨੇ ਪਲੇਆਫ 'ਚ ਪਹੁੰਚਣ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ।

Posted By: Akash Deep